Papua New Guinea

ਪਾਪੂਆ ਨਿਊ ਗਿਨੀ ‘ਚ ਜ਼ਮੀਨ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ, 100 ਤੋਂ ਵੱਧ ਮੌਤਾਂ ਦਾ ਖਦਸ਼ਾ

ਚੰਡੀਗੜ੍ਹ, 24 ਮਈ 2024: ਪਾਪੂਆ ਨਿਊ ਗਿਨੀ (Papua New Guinea) ਦੇ ਇਕ ਦੂਰ-ਦੁਰਾਡੇ ਪਿੰਡ ‘ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਜਣਿਆ ਦੇ ਮਾਰੇ ਜਾਣ ਖਦਸ਼ਾ ਜਤਾਇਆ ਜਾ ਰਿਹਾ ਹੈ | ਰਾਹਤ ਕਾਰਜ ਟੀਮਾਂ ਵੱਲੋਂ ਰੈਸਕਿਊ ਅਪਰੇਸ਼ਨ ਜਾਰੀ ਹੈ | ਜ਼ਮੀਨ ਖਿਸਕਣ ਨਾਲ ਕਈ ਪਿੰਡਾਂ ਅਤੇ ਸ਼ਹਿਰਾਂ ਨਾਲ ਸੰਪਰਕ ਟੁੱਟ ਗਿਆ ਹੈ |

ਆਸਟ੍ਰੇਲੀਅਨ ਮੀਡੀਆ ਮੁਤਾਬਕ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ ਐਂਗਾ ਸੂਬੇ ਦੇ ਕਾਓਕਾਲਮ ਪਿੰਡ (Papua New Guinea) ਨੇੜੇ ਜ਼ਮੀਨ ਖਿਸਕਣ ਕਾਰਨ ਕਈ ਘਰ ਤਬਾਹ ਹੋ ਗਏ। ਰਾਹਤ ਕਰਮਚਾਰੀ ਇੱਥੋਂ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੇ ਹਨ। ਕਈ ਮ੍ਰਿਤਕ ਦੇਹਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ।

ਆਸਟ੍ਰੇਲੀਅਨ ਪ੍ਰਸਾਰਕ ਏਬੀਸੀ ਨੇ ਵੀ ਸਥਾਨਕ ਲੋਕਾਂ ਦੇ ਹਵਾਲੇ ਨਾਲ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਕਾਓਕਾਲਮ ਦੇ ਇੱਕ ਵਿਅਕਤੀ ਨੇ ਚੈਨਲ ਨੂੰ ਦੱਸਿਆ ਕਿ ਲੋਕਾਂ ਲਈ ਰਾਹਤ ਕਾਰਜ ਬਹੁਤ ਮੁਸ਼ਕਿਲ ਹੋ ਰਹੇ ਹਨ। ਬਹੁਤ ਸਾਰੇ ਭਾਰੀ ਪੱਥਰ, ਰੁੱਖ ਅਤੇ ਪੌਦੇ ਡਿੱਗ ਗਏ ਹਨ। ਇਸ ਕਾਰਨ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਉਹ ਵੀ ਢਹਿ ਗਈਆਂ। ਇਸ ਕਾਰਨ ਮ੍ਰਿਤਕ ਦੇਹਾਂ ਨੂੰ ਲੱਭਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ।

ਇਕ ਹੋਰ ਬੀਬੀ ਐਲਿਜ਼ਾਬੈਥ ਲਾਰੂਮਾ ਨੇ ਕਿਹਾ ਕਿ ਨੇੜੇ ਦੀ ਪਹਾੜੀ ਤੋਂ ਚਿੱਕੜ ਅਤੇ ਦਰੱਖਤ ਡਿੱਗਣ ਨਾਲ ਕਈ ਘਰ ਤਬਾਹ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੂਰਾ ਪਿੰਡ ਡੂੰਘੀ ਨੀਂਦ ਵਿੱਚ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੇ 100 ਤੋਂ ਵੱਧ ਜਣੇ ਮਲਬੇ ਹੇਠ ਦੱਬੇ ਹੋਏ ਹਨ।

Scroll to Top