Pakistan

ਪਾਕਿਸਤਾਨ ‘ਚ ਵੱਡਾ ਹਾਦਸਾ, ਸਿੰਧੂ ਨਦੀ ਦੇ ਕੰਢੇ ਬੱਸ ਪਲਟਣ ਨਾਲ 20 ਜਣਿਆਂ ਦੀ ਗਈ ਜਾਨ

ਚੰਡੀਗੜ੍ਹ, 03 ਮਈ, 2024: ਉੱਤਰ-ਪੱਛਮੀ ਪਾਕਿਸਤਾਨ (Pakistan) ਦੇ ਗਿਲਗਿਤ ਬਾਲਟਿਸਤਾਨ ਖੇਤਰ ‘ਚ ਸ਼ੁੱਕਰਵਾਰ ਨੂੰ ਇਕ ਯਾਤਰੀ ਬੱਸ ਦੇ ਪਹਾੜੀ ਤੋਂ ਫਿਸਲ ਕੇ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 20 ਜਣਿਆਂ ਦੀ ਜਾਨ ਚਲੀ ਗਈ ਹੋ ਅਤੇ 21 ਹੋਰ ਜ਼ਖਮੀ ਹੋ ਗਏ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੀ ਡਾਏਮੇਰ ਜ਼ਿਲ੍ਹੇ ਦੇ ਕਾਰਾਕੋਰਮ ਹਾਈਵੇਅ ‘ਤੇ ਸਵੇਰੇ 5.30 ਵਜੇ ਦੇ ਕਰੀਬ ਵਾਪਰੀ, ਜਦੋਂ ਬੱਸ ਰਾਵਲਪਿੰਡੀ ਤੋਂ ਹੁੰਜ਼ਾ ਜਾ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਬੱਸ ਪਲਟ ਕੇ ਸਿੰਧ ਨਦੀ ਦੇ ਕੰਢੇ ਡਿੱਗ ਗਈ, ਜਿਸ ਸਮੇਂ ਬੱਸ ‘ਚ 43 ਯਾਤਰੀ ਸਵਾਰ ਸਨ।

ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਫੌਜ ਦੇ ਹੈਲੀਕਾਪਟਰਾਂ ਦੀ ਮੱਦਦ ਨਾਲ ਬਚਾਅ ਕਾਰਜ ਖਤਮ ਹੋ ਗਏ ਹਨ ਅਤੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

Scroll to Top