TVS Apache RR310

TVS ਵੱਲੋਂ ਲਾਂਚ Apache RR 310 ਬਾਈਕ ਦੀ ਖ਼ਾਸੀਅਤ ਤੇ ਪਰਫਾਰਮੈਂਸ ‘ਤੇ ਇੱਕ ਨਜ਼ਰ

ਚੰਡੀਗੜ੍ਹ,18 ਅਪ੍ਰੈਲ 2025: ਬਾਈਕ ਕੰਪਨੀ ਟੀਵੀਐਸ ਲਈ ‘ਅਪਾਚੇ’ ਬ੍ਰਾਂਡ ਬਹੁਤ ਮਹੱਤਵ ਰੱਖਦਾ ਹੈ, ਹੁਣ TVS ਕੰਪਨੀ ਨੇ ਆਪਣੇ ਫਲੈਗਸ਼ਿਪ ਮਾਡਲ ਨੂੰ ਦੁਬਾਰਾ ਅਪਡੇਟ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸਪੋਰਟਸ ਟੂਰਰ ਨੂੰ ਪਿਛਲੇ ਸਾਲ ਸਤੰਬਰ ‘ਚ ਵੱਡੇ ਪੱਧਰ ‘ਤੇ ਅਪਗ੍ਰੇਡ ਕੀਤਾ ਗਿਆ ਸੀ। ਇਸ ਵਾਰ TVS ਨੇ ਅਪਡੇਟ ਕੁਝ ਹੋਰ ਸ਼ਾਨਦਾਰ ਫ਼ੀਚਰ ਨਾਲ 2025 TVS Apache RR310 ਦੀ ਬੁਕਿੰਗ ਹੁਣ ਸ਼ੁਰੂ ਹੋ ਚੁੱਕੀ ਹੈ |

ਅਪਾਚੇ ਬਾਈਕ ਦੀ ਦਿੱਖ ਅਤੇ ਡਿਜ਼ਾਈਨ

ਨਵਾਂ 2025 ਮਾਡਲ ਏਸ਼ੀਆ ਰੋਡ ਰੇਸਿੰਗ ਚੈਂਪੀਅਨਸ਼ਿਪ (ARRC) ‘ਚ TVS ਦੀਆਂ ਸ਼ਾਨਦਾਰ ਜਿੱਤਾਂ ਤੋਂ ਪ੍ਰੇਰਿਤ ਹੈ। ਉੱਥੇ, TVS ਰੇਸ-ਸਪੈਕ ਬਾਈਕ ਨੇ 1:49.742 ਸਕਿੰਟ ਦਾ ਸ਼ਾਨਦਾਰ ਲੈਪ ਟਾਈਮ ਰਿਕਾਰਡ ਕੀਤਾ ਅਤੇ 215.9 ਕਿਲੋਮੀਟਰ ਪ੍ਰਤੀ ਘੰਟਾ ਦੀ ਸਿਖਰਲੀ ਗਤੀ ਪ੍ਰਾਪਤ ਕੀਤੀ। ਇਸ ਜਿੱਤ ਤੋਂ ਪ੍ਰੇਰਨਾ ਲੈ ਕੇ, ਨਵੇਂ ਮਾਡਲ ਨੂੰ ਹੁਣ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ਦੇ ਮਾਮਲੇ ‘ਚ ਹੋਰ ਵੀ ਰੇਸ-ਕੇਂਦ੍ਰਿਤ ਬਣਾਇਆ ਗਿਆ ਹੈ।

TVS Apache RR 310 ‘ਚ ਨਵਾਂ ਕੀ ਹੈ?

ਇਸ ਵਾਰ ਟੀਵੀਐਸ ਨੇ ਆਪਣੇ ਸੈਗਮੈਂਟ ‘ਚ ਪਹਿਲੀ ਵਾਰ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਹਨ। ਹੁਣ ਇਸ ‘ਚ ਸੀਕੁਐਂਸ਼ੀਅਲ ਟਰਨ ਸਿਗਨਲ ਲੈਂਪਸ (TSL) ਅਤੇ ਡਰੈਗ ਟਾਰਕ ਕੰਟਰੋਲ ਵਰਗੇ ਫੀਚਰ ਵੀ ਮਿਲਣਗੇ । ਇਸ ਤੋਂ ਇਲਾਵਾ ਲਾਂਚ ਕੰਟਰੋਲ, ਨਵੀਂ ਪੀੜ੍ਹੀ-2 ਰੇਸ ਕੰਪਿਊਟਰ ਅਤੇ ਨਵੇਂ 8-ਸਪੋਕ ਅਲੌਏ ਵ੍ਹੀਲ ਵੀ ਜੋੜੇ ਗਏ ਹਨ।

TVS Apache RR310

ਬਾਈਕ ਨੂੰ ਨਵੇਂ ਰੰਗਾਂ ਦੇ ਵਿਕਲਪਾਂ ਨਾਲ ਪੇਸ਼ ਕੀਤਾ ਗਿਆ ਹੈ। ਸੇਪਾਂਗ ਬਲੂ ਰੇਸ ਰੈਪਲੀਕਾ ਸਕੀਮ ਟੀਵੀਐਸ ਏਸ਼ੀਆ ਓਐਮਸੀ ਰੇਸ ਬਾਈਕ ਤੋਂ ਪ੍ਰੇਰਿਤ ਹੈ। ਹੁਣ, ਇਹ ਬਾਈਕ ਤਿੰਨ ਸਟੈਂਡਰਡ ਵੇਰੀਐਂਟ ਅਤੇ ਦੋ ਬਿਲਟ ਟੂ ਆਰਡਰ (BTO) ਕਸਟਮਾਈਜ਼ੇਸ਼ਨ ਵਿਕਲਪਾਂ ਦੇ ਨਾਲ-ਨਾਲ ਪੁਰਾਣੇ ਰੰਗਾਂ ਜਿਵੇਂ ਕਿ ਬਿਲਟ ਟੂ ਆਰਡਰ (BTO ‘ਚ ਉਪਲਬੱਧ ਹੋਵੇਗੀ।

ਅਪਾਚੇ ਬਾਈਕ ਦਾ ਇੰਜਣ ਪਾਵਰ ਅਤੇ ਪਰਫਾਰਮੈਂਸ

ਨਵੀਂ ਅਪਾਚੇ ਬਾਈਕ RR 310 ‘ਚ ਉਹੀ ਭਰੋਸੇਯੋਗ 312cc ਰਿਵਰਸ-ਇਨਕਲਾਈਨਡ DOHC ਸਿੰਗਲ-ਸਿਲੰਡਰ, ਲਿਕਵਿਡ-ਕੂਲਡ ਇੰਜਣ ਨਾਲ ਆਇਆ ਹੈ। ਬੈਕ ਦਾ ਇੰਜਣ 9,800 RPM ‘ਤੇ 37 bhp ਦੀ ਪਾਵਰ ਅਤੇ 7,900 RPM ‘ਤੇ 29 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਬਾਈਕ ‘ਚ 6-ਸਪੀਡ ਗਿਅਰਬਾਕਸ ਵੀ ਮਿਲੇਗਾ।

ਰਾਈਡ ਮੋਡ

ਖਾਸ ਗੱਲ ਇਹ ਹੈ ਕਿ ਹੁਣ ਇਸ ਇੰਜਣ ਨੂੰ OBD2B ਨਿਯਮਾਂ ਦੇ ਅਨੁਸਾਰ ਬਣਾਇਆ ਗਿਆ ਹੈ, ਜੋ ਇਸਨੂੰ ਵਧੇਰੇ ਉੱਨਤ ਅਤੇ ਵਾਤਾਵਰਣ ਅਨੁਕੂਲ ਬਣਾਉਂਦਾ ਹੈ। ਸਵਾਰੀ ਦੇ ਅਨੁਭਵ ਨੂੰ ਵਧਾਉਣ ਲਈ, ਇਸ ‘ਚ ਚਾਰ ਰਾਈਡ ਮੋਡ ਹਨ – ਟ੍ਰੈਕ, ਸਪੋਰਟ, ਅਰਬਨ ਅਤੇ ਰੇਨ।

Read More: Tesla in India: ਐਲਨ ਮਸਕ ਦੀ ਕੰਪਨੀ ਟੇਸਲਾ ਭਾਰਤ ਦੇ ਇਨ੍ਹਾਂ ਦੋ ਸ਼ਹਿਰਾਂ ‘ਚ ਖੋਲ੍ਹੇਗੀ ਸ਼ੋਅ ਰੂਮ !

Scroll to Top