ਚੰਡੀਗੜ੍ਹ, 5 ਜਨਵਰੀ 2024: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਪਰਿਵਾਰਕ ਝਗੜੇ ਦੇ ਮਾਮਲੇ ‘ਚ ਦੋ ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਕੈਬਿਨਟ ਮੰਤਰੀ ਅਮਨ ਅਰੋੜਾ (Aman Arora) ਦੀ 26 ਜਨਵਰੀ ‘ਤੇ ਝੰਡਾ ਲਹਿਰਾਉਣ ਦੀ ਡਿਊਟੀ ਲਗਾਉਣ ‘ਤੇ ਸਵਾਲ ਚੁੱਕੇ ਹਨ | ਇਸਦੇ ਨਾਲ ਹੀ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਤੋਂ ਰਿਪੋਰਟ ਤਲਬ ਕੀਤੀ ਹੈ |ਜਿਕਰਯੋਗ ਹੈ ਕਿ ਮੰਤਰੀ ਅਮਨ ਅਰੋੜਾ ਦੀ ਅੰਮ੍ਰਿਤਸਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਡਿਊਟੀ ਲਾਈ ਹੈ |
ਚਿੱਠੀ ‘ਚ ਲਿਖਿਆ ਹੈ ਕਿ 21, ਦਸੰਬਰ, 2023 ਨੂੰ ਮਾਣਯੋਗ ਅਦਾਲਤ ਨੇ ਅਮਨ ਅਰੋੜਾ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉੱਚ ਅਦਾਲਤ ਦੁਆਰਾ ਅਜੇ ਤੱਕ ਸਜ਼ਾ ‘ਤੇ ਰੋਕ ਨਹੀਂ ਲਗਾਈ ਗਈ ਹੈ। ਲਿਲੀ ਥਾਮਸ ਬਨਾਮ ਯੂਨੀਅਨ ਆਫ਼ ਇੰਡੀਆ ਦੇ ਮਾਮਲੇ ਵਿੱਚ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਸਾਰ, ਵਿਧਾਨ ਸਭਾ ਦੇ ਮੈਂਬਰ (ਐਮ.ਐਲ.ਏ.) ਆਪਣੀ ਮੈਂਬਰਸ਼ਿਪ ਤੋਂ ਵਾਂਝੇ ਹੋ ਜਾਂਦੇ ਹਨ ਜੇਕਰ ਟਰਾਇਲ ਅਦਾਲਤ ਦੁਆਰਾ ਦੋ ਸਾਲ ਤੋਂ ਘੱਟ ਮਿਆਦ ਲਈ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ।
ਅਮਨ ਅਰੋੜਾ (Aman Arora) ਵੱਲੋਂ 26 ਜਨਵਰੀ ਨੂੰ ਕੌਮੀ ਝੰਡਾ ਲਹਿਰਾਉਣ ਦਾ ਸਵਾਲ ਵੀ ਉਠਾਇਆ ਅਤੇ ਦੋਸ਼ ਲਾਇਆ ਕਿ ਗਣਤੰਤਰ ਦਿਵਸ ਵਰਗੇ ਮਹੱਤਵਪੂਰਨ ਦਿਨ ਇੱਕ ਅਯੋਗ ਵਿਧਾਇਕ ਨੂੰ ਇਹ ਡਿਊਟੀ ਸੌਂਪਣ ਦੀ ਕਾਰਵਾਈ ਨਾ ਸਿਰਫ਼ ਕਾਨੂੰਨੀ ਮਰਿਆਦਾ ਨੂੰ ਢਾਹ ਲਗਾਉਂਦੀ ਹੈਨਾਲ ਨੈਤਿਕ ਸ਼ਾਸਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੇ ਸਬੰਧ ਵਿੱਚ ਨਾਗਰਿਕਾਂ ਨੂੰ ਗਲਤ ਸੰਦੇਸ਼ ਵੀ ਜਾਂਦਾ ਹੈ। ਇਹ ਇੱਕ ਗੰਭੀਰ ਮਾਮਲਾ ਹੈ ਜਿਸ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਗਈ ਹੈ ਅਤੇ ਪੂਰੇ ਮੁੱਦੇ ‘ਤੇ ਵਿਸਤ੍ਰਿਤ ਰਿਪੋਰਟ ਭੇਜੀ ਜਾਵੇ |