July 4, 2024 11:10 pm
ਜਸ਼ਨਦੀਪ ਕੌਰ

ਜਸ਼ਨਦੀਪ ਕੌਰ ਇਨਸਾਫ਼ ਮੋਰਚੇ ‘ਚ ਵੱਡੀ ਗਿਣਤੀ ਆਗੂਆਂ ਨੇ ਭਰੀ ਹਾਜ਼ਰੀ

ਪਟਿਆਲਾ 16 ਜਨਵਰੀ 2024: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਅਤੇ ਪ੍ਰੋਫ਼ੈਸਰ ਵੱਲੋਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨਾਲ ਅਸ਼ਲੀਲ ਵਿਵਹਾਰ ਦੇ ਮਾਮਲੇ ਸਬੰਧੀ ਯੂਨੀਵਰਸਿਟੀ ਦੇ ਮੁੱਖ ਗੇਟ ਉੱਤੇ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਵੱਲੋਂ ਪਿਛਲੇ ਸਾਲ 18 ਦਸੰਬਰ 2023 ਤੋਂ ਦਿਨ ਰਾਤ ਦਾ ਧਰਨਾ ਚੱਲ ਰਿਹਾ।

ਮ੍ਰਿਤਕਾ ਜਸ਼ਨਦੀਪ ਕੌਰ ਦੇ ਪਿਤਾ ਹਰਚਰਨ ਸਿੰਘ ਪਹਿਲੇ ਦਿਨ ਤੋਂ ਧਰਨੇ ਵਿੱਚ ਡਟੇ ਹੋਏ ਹਨ। ਅੱਜ ਮੋਰਚੇ ਵਿਚ ਵੱਡੀ ਗਿਣਤੀ ਵਿਚ ਰਾਜਨੀਤੀਕ ਧਾਰਮਿਕ, ਕਿਸਾਨ ਮਜ਼ਦੂਰ ਜਥੇਬੰਦੀਆਂ, ਬੁੱਧੀਜੀਵੀਆਂ, ਸਮਾਜਸੇਵੀ ਅਤੇ ਪੰਥਕ ਸ਼ਖਸ਼ੀਅਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਯੂਨੀਵਰਸਿਟੀ ਵਿਖੇ ਰੋਸ਼ ਪ੍ਰਦਰਸਨ ਕਰਦਿਆਂ ਮਾਰਚ ਕੀਤਾ ਗਿਆ। ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂ ਮੰਗ ਪੱਤਰ ਬਲਜੀਤ ਵਿਰਕ ਡੀਐਸਪੀ ਨੂੰ ਦਿੱਤਾ ਗਿਆ ਅਤੇ ਜਲਦ ਮੰਗਾਂ ਨੂੰ ਅਮਲ ਵਿਚ ਲਿਆਉਣ ਦਾ ਭਰੋਸਾ ਦਿੱਤਾ। ਮੋਰਚੇ ਵੱਲੋਂ ਮੰਗ ਕੀਤੀ ਗਈ ਕਿ ਮਿਰਤਕ ਜਸ਼ਨਦੀਪ ਕੌਰ ਦੀ ਮੌਤ ਦੇ ਜ਼ਿੰਮੇਵਾਰ ਪ੍ਰੋਫ਼ੈਸਰ ਸੁਰਜੀਤ ਸਮੇਤ ਯੂਨੀਵਰਸਿਟੀ ਅਧਿਕਾਰੀਆਂ ਉੱਪਰ ਪਰਚਾ ਦਰਜ ਕੀਤਾ ਜਾਵੇ।

ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨਾਲ ਅਸ਼ਲੀਲ ਵਿਵਹਾਰ ਵਾਲੇ ਪ੍ਰੋਫ਼ੈਸਰ ਨੂੰ ਬਰਖ਼ਾਸਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ । ਉਹਨਾਂ ਕਿਹਾ ਜਿਨ੍ਹਾਂ ਸਮਾਂ ਇਨਸਾਫ਼ ਨਹੀਂ ਮਿਲਦਾ ਉਹਨਾਂ ਸਮਾਂ ਸੰਘਰਸ਼ ਚਲਦਾ ਰਹੇਗਾ ।ਮੋਰਚੇ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਨਸਾਫ਼ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਦੀ ਇਨਸਾਫ਼ ਲਈ ਬੁਲੰਦ ਆਵਾਜ਼ ਨੂੰ ਬੰਦ ਕਰਨ ਲਈ ਵਿਦਿਆਰਥੀਆਂ ਨੂੰ ਮੁਅੱਤਲ ਕੀਤਾ ਗਿਆ ਅਤੇ ਪਰਚੇ ਕੀਤੇ ਗਏ ਹਨ , ਉਹਨਾਂ ਕਿਹਾ ਕਿ ਜਦੋਂ ਤੱਕ ਦੋਸ਼ੀ ਪ੍ਰੋਫ਼ੈਸਰ ਉਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਉਨ੍ਹਾਂ ਸਮਾਂ ਉਹ ਇਨਸਾਫ਼ ਲਈ ਡਟੇ ਰਹਿਣਗੇ।

ਮੋਰਚੇ ਵਿਚ ਡਾ ਪਿਆਰੇ ਲਾਲ ਗਰਗ, ਰਾਜਵਿੰਦਰ ਸਿੰਘ ਰਾਹੀ,ਡਾ ਖੁਸ਼ਹਾਲ ਸਿੰਘ,ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਟਿਵਾਣਾ, ਬਾਬਾ ਬਖਸ਼ੀਸ਼ ਸਿੰਘ,ਗੰਗਬੀਰ ਰਾਠੌਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪ੍ਰੋਫ਼ੈਸਰ ਮਹਿੰਦਰਪਾਲ ਸਿੰਘ, ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਆਗੂ ਜਰਨੈਲ ਸਿੰਘ ਕਾਲੇਕੇ, ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਮੈਂਬਰ ਬਲਦੇਵ ਸਿੰਘ ਸਿਰਸਾ, ਹਰਵਿੰਦਰ ਸਿੰਘ ਘੁੰਮਣ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੋਂ ਗੁਰਸੇਵਕ ਸਿੰਘ, ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਸਾਦੀਹਰੀ, ਕੌਮੀ ਇਨਸਾਫ਼ ਮੋਰਚੇ ਤੋਂ ਸਰਦਾਰ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਸਰਦਾਰ ਗੁਰਚਰਨ ਸਿੰਘ, ਬੀਕੇਯੂ ਰਾਜੇਵਾਲ ਤੋਂ ਗੁਰਦੀਪ ਸਿੰਘ ਰੁੜਕੀ, ਹਰਵਿੰਦਰ ਸਿੰਘ ਉਕਸੀ, ਬੀਕੇਯੂ ਭਟੇੜੀ ਕਲਾਂ ਤੋਂ ਜੰਗ ਸਿੰਘ ਭਟੇੜੀ, ਬੀਕੇਯੂ ਏਕਤਾ ਤੋਂ ਨਾਜ਼ਰ ਸਿੰਘ, ਅਮਰੀਕ ਸਿੰਘ, ਆਲ ਇੰਡੀਆ ਕਿਸਾਨ ਫੈਡਰੇਸ਼ਨ ਤੋਂ ਪਵਨ ਕੁਮਾਰ ਸੋਗਲ, ਸੈਫ਼ੀ ਸਰਪ੍ਰਸਤ ਪੁਸ਼ਪਿੰਦਰ ਸਿੰਘ ਤਾਊ, ਸੰਦੀਪ ਕੌਰ ਸੋਖਲ, Nsui ਤੋਂ ਦੀਪ ਟਿਵਾਣਾ, ਬੀਕੇਯੂ ਸੂਬਾ ਸਕੱਤਰ ਜਤਿੰਦਰ ਪਾਲ ਸਿੰਘ, ਬਿਕਰਮਜੀਤ ਸਿੰਘ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਂਦੇ ਦਿਨੀਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।