Fazilka

ਫਾਜ਼ਿਲਕਾ ‘ਚ 66 ਕਿੱਲੋ ਅਫੀਮ ਦੀ ਵੱਡੀ ਖੇਪ ਬਰਾਮਦ, ਮਾਸਟਰ ਮਾਈਂਡ ਸਣੇ ਤਿੰਨ ਜਣੇ ਗ੍ਰਿਫਤਾਰ

ਚੰਡੀਗੜ, 24 ਜੁਲਾਈ 2024: ਫਾਜ਼ਿਲਕਾ ਪੁਲਿਸ (Fazilka Police) ਨੇ 66 ਕਿੱਲੋ ਅਫੀਮ ਦੀ ਵੱਡੀ ਖੇਪ ਬਰਾਮਦ ਕੀਤੀ ਹੈ | ਇਸ ਮਾਮਲੇ ‘ਚ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ | ਇਸਦੇ ਨਾਲ ਝਾਰਖੰਡ ‘ਚ ਲੁਕੇ ਕਥਿਤ ਮਾਸਟਰ ਮਾਈਂਡ ਨੂੰ ਵੀ ਹਿਰਾਸਤ ‘ਚ ਲਿਆ ਹੈ | ਪੰਜਾਬ ਦੇ ਡੀਜੀਪੀ ਨੇ ਫਾਜ਼ਿਲਕਾ ਪੁਲਿਸ ਦੀ ਇਸ ਕਾਰਵਾਈ ‘ਤੇ ਪੁਲਿਸ ਟੀਮ ਡੇਢ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਹੈ।

ਇਸ ਬਾਰੇ ਫਾਜ਼ਿਲਕਾ (Fazilka Police) ਦੇ ਐਸ.ਐਸ.ਪੀ ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਇਸ ਤਹਿਤ ਪੁਲਿਸ ਵੱਲੋਂ ਭਾਰੀ ਮਾਤਰਾ ‘ਚ ਰਿਕਵਰੀ ਵੀ ਕੀਤੀ ਜਾ ਰਹੀ ਹੈ ਨੇ 66 ਕਿੱਲੋ ਅਫੀਮ ਬਰਾਮਦ ਕੀਤੀ ਹੈ, ਜੋ ਕਿ ਸਵਿਫਟ ਕਾਰ ‘ਚ ਕਿਸੇ ਗੁਪਤ ਥਾਂ ‘ਤੇ ਛੁਪਾ ਕੇ ਰੱਖੀ ਜਾ ਰਹੀ ਸੀ। ਪੁਲਿਸ ਨੇ ਹੁਣ ਤੱਕ ਇੱਕ ਮਾਮਲੇ ‘ਚ ਜਿੱਥੇ ਸਿਰਫ਼ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ |

Scroll to Top