June 24, 2024 1:07 am
kabaddi

ਜਲੰਧਰ ਜ਼ਿਲ੍ਹੇ ‘ਚ ਚੱਲਦੇ ਟੂਰਨਾਮੈਂਟ ਦੌਰਾਨ ਇੱਕ ਕਬੱਡੀ ਖਿਡਾਰੀ ਦੀ ਮੌਤ

ਚੰਡੀਗੜ੍ਹ, 24 ਫ਼ਰਵਰੀ 2023: ਜਲੰਧਰ ਜ਼ਿਲ੍ਹੇ ਦੇ ਪਿੰਡ ਜੱਕੋਪੁਰ ਕਲਾਂ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਇੱਕ ਕਬੱਡੀ (kabaddi) ਖਿਡਾਰੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵਿਖੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਮਰਪ੍ਰੀਤ ਘੱਸ (ਗੁਰਦਾਸਪੁਰ) ਦੀ ਮੌਤ ਹੋ ਜਾਣ ਕਾਰਨ ਲੋਹੀਆਂ ਇਲਾਕੇ ਦੇ ਨਾਲ-ਨਾਲ ਪੂਰੇ ਸੂਬੇ ਅਤੇ ਖੇਡ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ।ਦੱਸਿਆ ਜਾ ਰਿਹਾ ਹੈ ਕਿ ਸਿਰ ‘ਚ ਸੱਟ ਲੱਗਣ ਤੋਂ ਬਾਅਦ ਇਸ ਕਬੱਡੀ (kabaddi) ਖਿਡਾਰੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸਦੇ ਨਾਲ ਹੀ ਪਿੰਡ ਜੱਕੋਪੁਰ ਕਲਾਂ ਕਰਵਾਏ ਜਾ ਰਹੇ ਟੂਰਨਾਮੈਂਟ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।