July 4, 2024 3:42 pm
Italy

ਇਟਲੀ ਦੇ ਮਿਲਾਨ ‘ਚ ਖੜੀ ਵੈਨ ‘ਚ ਜ਼ਬਰਦਸਤ ਧਮਾਕਾ, ਪੂਰਾ ਇਲਾਕਾ ਕੀਤਾ ਸੀਲ

ਚੰਡੀਗੜ੍ਹ, 11 ਮਈ 2023: ਇਟਲੀ (Italy) ਦੇ ਸ਼ਹਿਰ ਮਿਲਾਨ ਵਿੱਚ ਵੀਰਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ। ਪੁਲਿਸ ਨੇ ਦੱਸਿਆ ਕਿ ਕੁਝ ਵਾਹਨਾਂ ਨੂੰ ਅੱਗ ਲੱਗ ਗਈ ਹੈ। ਪੁਲਿਸ ਮੁਤਾਬਕ ਇਹ ਧਮਾਕਾ ਇੱਕ ਵੈਨ ਵਿੱਚ ਹੋਇਆ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਫਟਣ ਕਾਰਨ ਧਮਾਕਾ ਹੋਇਆ ਹੈ । ਅੱਗ ਅਤੇ ਧੂੰਆਂ ਦੂਰੋਂ ਦਿਖਾਈ ਦਿੱਤਾ ਹੈ। ਧਮਾਕੇ ਤੋਂ ਬਾਅਦ ਕਈ ਵਾਹਨਾਂ ਨੂੰ ਅੱਗ ਲੱਗਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਦੂਜੇ ਪਾਸੇ ਇਟਲੀ (Italy)  ਦੇ ਅਖਬਾਰ ‘ਲਾ ਰਿਪਬਲਿਕਾ’ ਦੀ ਵੈੱਬਸਾਈਟ ਮੁਤਾਬਕ- ਜਿਸ ਵੈਨ ‘ਚ ਧਮਾਕਾ ਹੋਇਆ, ਉਸ ‘ਚ ਕੁਝ ਗੈਸ ਸਿਲੰਡਰ ਡਿਲੀਵਰੀ ਲਈ ਰੱਖੇ ਹੋਏ ਸਨ। ਇਸ ਵੈਨ ਨੂੰ ਪਾਰਕਿੰਗ ਵਿੱਚ ਲਿਜਾਇਆ ਜਾ ਰਿਹਾ ਸੀ, ਜਿਸ ਦੌਰਾਨ ਇੱਕ ਸਿਲੰਡਰ ਫਟ ਗਿਆ। ਫਿਲਹਾਲ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਨੇੜਲੇ ਸਕੂਲ ਅਤੇ ਨਰਸਿੰਗ ਹੋਮ ਨੂੰ ਖਾਲੀ ਕਰਵਾ ਲਿਆ ਗਿਆ ਹੈ। ਚਾਰ ਕਾਰਾਂ ਨੂੰ ਅੱਗ ਲੱਗ ਗਈ, ਜਿਸ ‘ਤੇ ਕਾਬੂ ਪਾ ਲਿਆ ਗਿਆ ਹੈ।