ਚਾਲੀ ਮੁਕਤਿਆਂ ਦਾ ਇਤਿਹਾਸ

ਚਾਲੀ ਮੁਕਤਿਆਂ ਦਾ ਇਤਿਹਾਸ

ਲਿਖਾਰੀ 
ਬਲਦੀਪ ਸਿੰਘ ਰਾਮੂੰਵਾਲੀਆ

ਚਮਕੌਰ ਦੀ ਜੰਗ ਤੋ ਬਾਅਦ ਜਦ ਗੁਰੁ ਜੀ ਦੀਨੇ ਆਪਣੇ ਸੇਵਕਾਂ ਸ਼ਮੀਰ ਤੇ ਲਖਮੀਰ ਚੌਧਰੀ ਕੋਲ ਸਨ ਤਾਂ ਉਧਰ ਮਾਝੇ ‘ਚ ਪਟੀ ਪਰਗਨੇ ਵਿਚ ਭਾਈ ਸੁਲਤਾਨ ਸਿੰਘ ਦੇ ਪਿਤਾ ਚੌਧਰੀ ਦੇਸ ਰਾਜ ਵੜੈਚ ਗੁਰਪੁਰੀ ਸੁਧਾਰ ਗਏ ਸਨ ਉਹਨਾਂ ਦੇ ਸਤਾਰਮੀ ਤੇ ਮਝੈਲ ਸਿੰਘ ਉਥੇ ਅਫਸੋਸ ਲਈ ਆਏ …..ਉਥੇ ਹੀ ਇਹ ਰਾਇ ਬਣੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬੜਾ ਕੀਮਤੀ ਹੈ ਉਹਨਾ ਦੀ ਸਰਕਾਰ ਨਾਲ ਸੁਲਾ ..ਸਫਾਈ ਕਰਾ ਦਈਏ ਕਿਉਕਿ ਇਹ ਸਰਕਾਰੇ ਦਰਬਾਰੇ ਪਹੁੰਚ ਰਖਦੇ ਸਨ ਹੋ ਸਕਦਾ ਸਭ ਨੂੰ ਇਹ ਗਲ ਠੀਕ ਲੱਗੀ |

ਅਖ਼ੀਰ ਭਾਈ ਭਾਗ ਸਿੰਘ ਝਾਬਾਲੀਏ ਸਮੇਤ ਮਾਈ ਭਾਗ ਕੌਰ ਦੇ ਕੁਲ ਇਕਤਾਲੀ (੪੧) ਸਿਖ ਤੁਰ ਪਏ ਬਿਆਸਾ ਪਾਰ ਕਰਕੇ ਉਹ ਜੀਰੇ ਤੋ ਅਗੇ ਜਦ ਮੋਗੇ ਪਹੁੰਚੇ ਤਾਂ ਇਥੇ ਇਹਨਾਂ ਨੂੰ ਪਤਾ ਲਗਾ ਕਿ ਗੁਰੂ ਸਾਹਿਬ ਤਾਂ ਦੀਨੇ ਤੋ ਲਖੀ ਜੰਗਲ ਵਲ ਗਏ ਹਨ ਸੋ ਇਹ ਵੀ ਗੁਰੂ ਜੀ ਦੀ ਖੋਜ ਕਢਦੇ ਕਢਦੇ ਗੁਰੂ ਸਾਹਿਬ ਨੂੰ ਰੁਪਾਣੇ ਪਿੰਡ ਦੀ ਰੋਹੀ ਚ ਆ ਮਿਲੇ |

ਸਾਰੇ ਸਿੰਘ ਤੇ ਮਾਈ ਭਾਗ ਕੌਰ ਸਤਿਗੁਰਾਂ ਨੂੰ ਨਤਮਸਤਕ ਹੋਏ ਉਪਰੰਤ ਪਰਿਵਾਰ ਦੇ ਬੱਚਿਆਂ ਤੇ ਸਿੱਖਾਂ ਦੇ ਸੰਸਾਰ ਤੋਂ ਤੁਰ ਜਾਣ ਦਾ ਅਫਸੋਸ ਵੀ ਕੀਤਾ | ਸਤਿਗੁਰਾਂ ਨੇ ਭਾਈ ਮਾਨ ਸਿੰਘ ਨੂੰ ਕਿਹਾ ਕਿ ਸਿੱਖਾਂ ਵਾਸਤੇ ਲੰਗਰ ਪਾਣੀ ਦਾ ਇੰਤਜਾਮ ਕਰੋ |

ਉਸੇ ਵਕਤ ਝਬਾਲੀਏ ਸਿੱਖਾਂ ਨੇ ਭਾਈ ਭਾਗ ਸਿੰਘ ਨੇ ਸਤਿਗੁਰੂ ਨੂੰ ਸੰਬੋਧਿਤ ਹੋ ਕਿ ਕਿਹਾ ਗੁਰੂ ਜੀ ਤੁਹਾਡੀ ਜ਼ਿੰਦਗੀ ਬੜੀ ਕੀਮਤੀ ਹੈ ਪੰਥ ਨੂੰ ਤੁਹਾਡੀ ਬੜੀ ਜ਼ਰੂਰਤ ਸਿੱਖਾਂ, ਤੁਸੀ ਸਰਕਾਰ ਨਾਲ ਬਗਾਵਤੀ ਸੁਰ ਛਡ ਦੋ ਅਸੀ ਤੁਹਾਡੀ ਸੁਲਾ ਉਹਨਾ ਨਾਲ ਕਰਵਾ ਦਿਆਂਗੇ …. ਸਤਿਗੁਰੁ ਨੇ ਜਦ ਇਹ ਗਲ ਸੁਣੀ ਤਾਂ ਉਹਨਾ ਨੇ ਕਿਹਾ ਕਿ ਭਾਗ ਸਿੰਘਾਂ ਹਕਾਂ ਲਈ ਜੂਝਣਾ ਮਰਦਾਂ ਦਾ ਕੰਮ ਹੁੰਦਾ ਪ੍ਰਸਥਿਤੀਆਂ ਨਾਲ ਘੁਲਣਾ ਪੈਦਾ, ਨਾਲੇ ਤੁਸੀ ਮੈਨੂੰ ਇਹ ਦੱਸੋ ਕਿ ਜਦ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਉਸ ਵਕਤ ਤੁਸੀ ਕਿਥੇ ਸੀ, ਜਦ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਤੋ ਅਲਗ ਕੀਤਾ ਤੁਸੀ ਉਸ ਵਕਤ ਪਹਿਲਾ ਫੈਸਲਾ ਕਿਉ ਨਾ ਕਰਾਇਆ ਅੰਨਦਪੁਰ ਘੇਰਾ ਪਿਆ ਤੁਸੀ ਕਿਥੇ ਸੀ ਮੇਰੇ ਪੁਤਰ ਤੇ ਸਿੰਘ ਸ਼ਹੀਦ ਹੋਏ ਉਸ ਵਕਤ ਕਿਥੇ ਸੀ ?

ਸਤਿਗੁਰੁ ਦੇ ਬਚਨ ਸੁਣ ਕਿ ਭਾਗ ਸਿੰਘ ਕਹਿੰਦਾ ਸਤਿਗੁਰ ਤੁਹਾਡਾ ਬਾਗੀ ਪੁਣਾ ਸਾਡੇ ਲਈ ਖਤਰਨਾਕ ਹੈ | ਤੁਹਾਡੇ ਕਰਕੇ ਸਰਕਾਰ ਸਾਡੇ ਉਤੇ ਸਖਤੀ ਕਰ ਰਹੀ ਗੁਰੂ ਜੀ ਕਹਿੰਦੇ ਅਸੀ ਸਿਧਾਂਤ ਨੀ ਛਡਣਾ ਅਗੇ ਤੁਹਾਡੀ ਮਰਜੀ | ਭਾਗ ਸਿੰਘ ਨੇ ਕਿਹਾ ਗੁਰੂ ਜੀ ਇਹ ਗੱਲ ਤਾਂ ਸਹੀ ਹੈ ਕਿ ਤੁਹਾਡੇ ਕਰਕੇ ਸਾਡੇ ਤੇ ਦੁਖੁ ਆ ਰਹੇ ਆ ਅਸੀ ਤੁਹਾਡੀ ਸੰਗਤ ਛਡ ਸਕਦੇ ਹਾਂ | ਗੁਰੂ ਜੀ ਨੇ ਕਿਹਾ ਮਾਨ ਸਿੰਘ ਜੀ ਦਵਾਤ ਕਲਮ ਕਾਗਜ ਦੇਉ ਇਹਨਾ ਨੂੰ ਤਾਂ ਕਿ ਮਨ ਦਾ ਵਲਵਲਾ ਲਿਖ ਸਕਣ ਤੇ ਇਤਿਹਾਸ ਦੱਸਦਾ | ਉਨ੍ਹਾਂ ਲਿਖਿਆ ਸਾਡਾ ਗੁਰੂ ਨਾਲ ਰਿਸ਼ਤਾ ਨੀ ਇਸ ਲਿਖਤ ਤੇ ਸਿਰਫ ਚਾਰ ਸਿਖਾਂ ਨੇ ਦਸਤਖਤ ਕੀਤੇ ਉਹ ਸਨ …
੧.ਭਾਗ ਸਿੰਘ ਝਬਾਲ
੨.ਦਿਲਬਾਗ ਸਿੰਘ ਝਬਾਲ
੩.ਘਰਬਾਰਾ ਸਿੰਘ ਝਬਾਲ
੪.ਗੰਡਾ ਸਿੰਘ ਝਬਾਲ

ਇਸ ਤਰਾ ਇਹਨਾ ਸਿਦਕ ਹੀਣਿਆ ਨੇ ਬੇਦਾਵਾ ਲਿਖ ਦਿਤਾ ਜਿਸ ਦਾ ਅਸਰ ਨਾਲਦਿਆ ਸਿਦਕੀ ਸਿਖਾਂ ਤੇ ਮਾੜਾ ਅਸਰ ਪਿਆ ..

ਦੋਹਰਾ

ਜੇ ਜੇ ਬੇਮੁਖ ਸਿਦਕ ਬਿਨ ਸਿਮਰਿ ਪੰਚਾਇਤ ਬਾਤ
ਲਿਖਯੋ ਬਿਦਾਵਾ ਦੇਰਿ ਬਿਨ ਗੁਰ ਸਿਖ ਨਹੀ ਕਦਾਂਤ

ਚੌਪਈ

ਜੇ ਜੇ ਸਿਦਕੀ ਗੁਰ ਸਿਖ ਪਯਾਰੇ.
ਭਯੋ ਕਾਸ਼ਟ ਤਿਨ ਕੇ ਮਨ ਭਾਰੇ
ਬਹੁਤ ਬੁਰਾ ਕਾਰਜ ਇਹ ਭਯੋ
ਲੋਕ ਪ੍ਰਲੋਕ ਖੋਇ ਸਭ ਲਯੋ
ਤਿਨ ਮੈ ਪੰਚ ਸਿਖ ਮਤਵੰਤੇ …..ਕਵਿ ਸੰਤੋਖ ਸਿੰਘ

ਉਸ ਕਾਗਜ਼ ਨੂੰ ਨਾਲ ਲੈ ਕਿ ਸਤਿਗੁਰੁ ਜੀ ਉਥੇ ਤੁਰ ਪਏ ਪਰ ਬਾਅਦ ਮਾਈ ਭਾਗ ਕੌਰ ਨੇ ਮਰ ਚੁਕੀ ਮਰਦਾਨਗੀ ਨੂੰ ਵੰਗਾਰਿਆ ਕਿ ਅਜੇ ਤਕ ਮਝੈਲਾਂ ਦੇ ਮਥੇ ਤੇ ਲਗਿਆ ਦੁਨੀ ਚੰਦ ਦੇ..ਭਜਣ ਦਾ ਕਲੰਕ ਨੀ ਮਿਟਿਆ ਤੇ ਤੁਸੀ ਨਵਾਂ ਚੰਦ ਚਾੜ ਤਾ ਘਰ ਜਾਉਗੇ ਪਰਿਵਾਰ ਨੂੰ ਕੀ ਕਹੋਗੇ ਸਮਾਜ ਤੁਹਾਡਾ ਮਜ਼ਾਕ ਉਡਾਏਗਾ ਕਿ ਗੁਰੂ ਨੇ ਇਹਨਾਂ ਲਈ ਸਭ ਕੁਝ ਵਾਰਤਾ ਪਰ ਔਖੇ ਵੇਲੇ ਇਹ ਗੁਰੂ ਨੂੰ ਛਡ ਆਏ ਲਾਹਨਤ ਆ ਇਸੇ ਜਿਉਣ ‘ਤੇ |

ਮਾਈ ਆਖਣ ਲਗੀ ਵੀਰਨੋ ਗੁਰੂ ਬਖਸ਼ਿੰਦ ਆ …ਅਉਗਣ ਕੋ ਨਾ ਚਿਤਾਰਦਾ …ਆਉ ਗੁਰੂ ਤੋ ਭੁਲ ਬਖਸ਼ਾ ਲਈਏ ..ਸਾਰੇ ਸਿੰਘਾਂ ਨੇ ਉਸ ਪਾਸੇ ਚਾਲੇ ਪਾ ਦਿਤੇ ਜਿਸ ਬਨੇ ਗੁਰੂ ਜੀ ਗਏ ਸਨ ਗੁਰੂ ਜੀ ਖਿਦਰਾਣੇ ਦੀ ਢਾਬ ਤੋ ਸਵਾ ਕੋਹ ਉਪਰ ਇਕ ਟਿਬੀ ਤੇ ਮੋਰਚਾ ਲਾ ਕਿ ਬੈਠੇ ਸਨ ਤੇ ਇਹ ਬੇਦਾਵਾ ਦੇਣ ਵਾਲੇ ਖਿਦਰਾਣੇ ਦੀ ਢਾਬ ਤੇ ਮੋਰਚਾ ਲਾ ਕਿ ਬੈਠ ਗਏ ਕਿਉਕਿ ਸੂਬਾ ਸਰਹਿੰਦ ਇਸ ਪਾਸੇ ਆ ਰਿਹਾ ਸੀ ਅਗਲੇ ਦਿਨ ਪਿਛਲੇ ਪਹਿਰ ਜੰਗ ਹੋਈ ਜਿਸ ਵਿਚ ਇਹਨਾਂ ਚਾਲੀ ਸਿੰਘਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਤੇ ਦੁਸ਼ਮਣ ਨੂੰ ਵੀ ਹਰਾਇਆ |

ਇਸ ਦਿਨ ੩੦ ਪੋਹ ਸੀ ਸਤਿਗੁਰੂ ਟਿਬੀ ਤੋ ਹੇਠਾਂ ਆਏ ਤੇ ਦੇਖਿਆ ਇਹ ਤਾਂ ਮੇਰੇ ਉਹ ਬਚੇ ਨੇ ਜੋ ਮੈਨੂੰ ਛਡਣਾ ਚਾਹੁੰਦੇ ਸਨ ਪਰ ਬਾਪੂ ਨਾਲ ਪ੍ਰੇਮ ਇਨਾ ਸੀ ਅਜ ਪਿਉ ਲਈ ਸ਼ਹੀਦ ਹੋ ਗਏ ਧਨੁ ਸਿੱਖੀ ਧਨ ਸਿੱਖੀ ਧਨ ਸਿੱਖੀ. ਸਤਿਗੁਰ ਜੀ ਆਪ ਇਹਨਾ ਸ਼ਹੀਦ ਸਿੰਘਾਂ ਦੇ ਚਿਹਰੇ ਰੁਮਾਲ ਨਾਲ ਸਾਫ ਕਰਦੇ ਨਾਲੇ ਖਿਤਾਬ ਦਿੰਦੇ ਇਹ ਮੇਰਾ ਪੰਜ ਹਜ਼ਾਰੀ ਸਿੰਘ |

ਇਹ ਦਸ ਹਜ਼ਾਰੀ ,ਵੀਹ ਹਜ਼ਾਰੀ ਆਦਿ ਮਾਈ ਭਾਗ ਕੌਰ ਸਿਰਫ ਜਖਮੀ ਹੋਏ ਸਨ ਉਹਨਾਂ ਤੋ ਇਲਾਵਾ ਤਿਨ ਸਿੰਘਾਂ ਦਾ ਹਵਾਲਾ ਇਤਿਹਾਸ ਚ ਮਿਲਦਾ ਜੋ ਗੁਰੂ ਜੀ ਦੇ ਆਉਣ ਵਕਤ ਸਹਿਕ ਰਹੇ ਸਨ ਆਖਰੀ ਸਾਹ ਤੇ ਉਹ ਸਨ |

੧.ਭਾਈ ਰਾਇ ਸਿੰਘ
੨.ਭਾਈ ਮਹਾਂ ਸਿੰਘ (ਭਾਈ ਰਾਇ ਸਿੰਘ ਦਾ ਪੁਤਰ)
੩.ਭਾਈ ਸੁੰਦਰ ਸਿੰਘ ਜੀ

ਸਤਿਗੁਰ ਇਹਨਾਂ ਸਿੰਘਾਂ ਨੂੰ ਤੰਬੂ ‘ਚ ਲੈ ਕਿ ਆਏ ਤੇ ਇਹਨਾਂ ਨੂੰ ਕਿਹਾ ਮੇਰੇ ਬਚਿਉ ਦੱਸੋ ਪਿਤਾ ਤੁਹਾਡੇ ਲਈ ਕੀ ਕਰ ਸਕਦਾ ਹੈ ਇਹਨਾਂ ਦੀ ਸਨਿਮਰ ਬੇਨਤੀ ਸੀ ਸਤਿਗੁਰੁ ਜੇ ਤ੍ਰੁਠੇ ਹੋ ਤਾਂ ਉਹ, ਕਾਗਜ਼ ਬੇਦਾਵਾ ਪਾੜ ਦੇ ਸਾਡੀ ਟੁਟੀ ਗੰਢ ਦੇ ਹਜੂਰ ਨੇ ਉਹ ਕਾਗਜ਼ ਇਹਨਾ ਦੀਆਂ ਅਖਾਂ ਸਾਹਮਣੇ ਪਾੜ ਦਿਤਾ ਤੇ ਆਖਿਆ ਪੁਤਰੋ ਟੁਟੀ ਗੰਢੀ ਗਈ ਸਿਖੀ ਕਮਾਈ ਗਈ ਸੇਵਾ ਸਫਲ ਹੋ ਗਈ ਬਸ ਕੁਝ ਪਲਾਂ ‘ਚ ਹੀ ਤਿਨੇ ਸਿੰਘ ਗੁਰਪੁਰੀ ਸੁਧਾਰ ਗਏ | ਗੁਰੂ ਜੀ ਨੇ ਆਪਣੇ ਹਥੀ ਇਹਨਾਂ ਦੇ ਅੰਗੀਠੇ (ਚਿਤਾ) ਨੂੰ ਅਗਨੀ ਦਿੱਤੀ |

ਚਾਲੀ ਸਿੰਘ ਇਕਠੇ ਕਰ ਦਏ
ਸਤਿਗੁਰ ਲੰਬੂ ਦੇਤ ਸੁਭਏ …ਰਤਨ ਸਿੰਘ ਭੰਗੂ

ਸਿਰ ਦੈ ਸਭ ਮੁਕਤੇਸਰ ਲਰੇ
ਨਾਮ ਮੁਕਤਸਰ ਤਾ ਤੇ ਧਰੇ
ਮਾਘ ਮਾਸ ਪਿਹਲੀ ਹੈ ਜਾਨੋ
ਬਡੋ ਨੀਰ ਤੇ ਜੁਧ ਪਛਾਨੋ,
ਮਾਘ ਮਸਾਤ ਜੁਧ ਜੋ ਹੋਈ,,,
ਅਗਨਿ ਦਈ ਪਹਿਲੇ ਹੈ ਸੋਈ ….ਸੁਖਾ ਸਿੰਘ

ਸੋ ਇਸ ਤਰਾਂ ੧. ਮਾਘ. ੧੭੦੫. ਨੂੰ ਮੁਕਤਸਰ ਦੀ ਜੰਗ ‘ਚ ਸ਼ਹੀਦ ਹੋਏ ਸਿੱਖਾਂ ਦਾ ਸਸਕਾਰ ਹੋਇਆ | ਜੋ ਗੁਰ ਇਤਿਹਾਸ ਦੀ ਆਖਰੀ ਜੰਗ ਸੀ ਉਹਨਾ ਚਾਲੀ ਸਿੰਘਾਂ ਦੇ ਨਾਮ ਹਨ

ਸਮੀਰ ਸਿੰਘ, ਸਰਜਾ ਸਿੰਘ, ਸਾਧੂ ਸਿੰਘ ,ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਕੀਰਤ ਸਿੰਘ ,ਕ੍ਰਿਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ,ਘਰਬਾਰਾ ਸਿੰਘ. ਚੰਭਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾਂ ਸਿੰਘ, ਮਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ (ਚਾਲੀ ਮੁਕਤਸਰੀ ਮੁਕਤੇ)

Scroll to Top