July 7, 2024 7:11 pm
ਆਯੂਸਮਨ ਭਵ

ਆਯੂਸਮਨ ਭਵ ਪ੍ਰੋਗਰਾਮ ਤਹਿਤ ਦੱਖਣੀ ਦਿੱਲੀ ਦੇ ਤੁਗਲਕਾਬਾਦ ਦੇ ਬਰਾਤ ਘਰ ‘ਚ ਸਿਹਤ ਮੇਲਾ ਲਗਾਇਆ

ਦਿੱਲੀ 25 ਸਤੰਬਰ 2023: ਆਯੂਸਮਨ ਭਵ ਪ੍ਰੋਗਰਾਮ ਤਹਿਤ ਦੱਖਣੀ ਦਿੱਲੀ ਦੇ ਤੁਗਲਕਾਬਾਦ ਦੇ ਬਰਾਤ ਘਰ ‘ਚ ਸਿਹਤ ਮੇਲਾ ਲਗਾਇਆ ਗਿਆ । ਇਸ ਮੇਲੇ ‘ਚ ਲੋਕਾਂ ਲਈ ਮੁਫਤ ਜਾਂਚ ਡੈਸਕ ਲਗਾਏ ਗਏ ਜਿੱਥੇ ਬੀਪੀ, ਸ਼ੂਗਰ , ਈਸੀਜੀ , ਅੱਖਾਂ ਦਾ ਚੈੱਕ ਅਪ, ਟੀਬੀ ਰੋਗ ਦੀ ਜਾਂਚ , ਸੰਤੁਲਿਤ ਖਾਣ -ਪਾਣ ਦੀ ਮੁੱਢਲੀ ਜਾਣਕਾਰੀ , ਪੁਰਾਣੇ ਅਨਾਜ਼ ਵਾਰੇ ਜਾਣਕਾਰੀ ਆਦਿ ਸਹੂਲਤਾਂ ਦਿੱਤੀਆਂ ਗਈਆਂ ।

ਇਸ ਮੇਲੇ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਰਮੇਸ਼ ਬਦੂੜੀ ਨੇ ਕੀਤਾ ।ਪੁਰਾ ਸੇਹਤ ਮੇਲਾ ਦੱਖਣ ਦਿੱਲੀ ਦੀ ਚੀਫ ਮੈਡੀਕਲ ਅਫਸਰ ਡਾ. ਪੂਨਮ ਨੇ ਸੁਚੱਜੇ ਢੰਗ ਨਾਲ ਲਗਵਾਇਆ ਸੀ ‘ਤੇ ਉਹਨਾਂ ਨੇ ਲੋਕਾਂ ਨੂੰ ਇਹ ਵੀ ਬੇਨਤੀ ਕੀਤੀ ਕੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਜਾਣੋ ਤੇ ਹੋਰਾਂ ਨੂੰ ਵੀ ਲਾਭ ਉਠਾਉਣ ਲਈ ਪ੍ਰੇਰਿਤ ਕਰੋ ਜਿਸ ਨਾਲ ਸ਼ੁਰੂਆਤੀ ਕੋਸ਼ਿਸ਼ਾਂ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ ਤੇ ਉਹ ਆਪਣਾ ਇਲਾਜ ਮਹਿੰਗੇ ਹਸਪਤਾਲਾਂ ਦੀ ਬਜਾਇ ਸਰਕਾਰੀ ਸੇਹਤ ਕੇਂਦਰਾਂ ਤੋਂ ਕਰਵਾਉਣ ।

ਇਸ ਮੌਕੇ ‘ਤੇ ਬੀਸੀਸੀ ਅਫਸਰ ਅਮਰਿੰਦਰ ਸਿੰਘ ਨੇ ਲੋਕਾਂ ਨੀੰ ਵਧੀਆ ਖਾਣ ਪੀਣ ਦੀਆਂ ਆਦਤਾਂ ਪਾਉਣ ਦੀ ਸਲਾਹ ਦਿੱਤੀ ਤਾਂ ਜੋ ਵਾਧੂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ । ਲੋਕ ਸਭਾ ਮੈਂਬਰ ਪਾਰਲੀਮੈਂਟ ਰਮੇਸ਼ ਬਿਦੂੜੀ ਨੇ ਪੁਰੀ ਸੇਹਤ ਵਿਭਾਗ ਟੀਮ ਦਾ ਇਸ ਮੇਲੇ ਲਈ ਧੰਨਵਾਦ ਕੀਤਾ ਤੇ ਕਿਹਾ ਆਉਣ ਵਾਲੇ ਸਮੇਂ ‘ਚ ਇਸ ਤਰਾਂ ਦੇ ਜਾਂਚ ਕੈੱਪ ਹੋਰ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਇੱਕ ਛੱਤ ਥੱਲੇ ਮੁਫਤ ਸਹੂਲਤਾਂ ਮਿਲ ਸਕਣ । ਉਹਨਾਂ ਨੇ ਡਾ. ਪੂਨਮ ਤੇ ਜ਼ਿਲ੍ਹੇ ਦੇ ਬਾਕੀ ਅਫਸਰ ਡਾ. ਧਰਮਿੰਦਰ ਸਿੰਘ, ਡਾ. ਲਲਿਤ ਕੁਮਾਰ , ਡਾ ਦੀਪਾ ਦੁਆ ਦਾ ਤਹਿ ਦਿਲ ਤੋੰ ਧੰਨਵਾਦ ਕੀਤਾ ।