July 4, 2024 9:11 pm
Phagwara

ਫਗਵਾੜਾ ‘ਚ ਕਰਿਆਨਾ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ, ਜਾਂਚ ‘ਚ ਜੁਟੀ ਪੁਲਿਸ

ਚੰਡੀਗੜ੍ਹ, 13 ਸਤੰਬਰ 2023: ਪੰਜਾਬ ਦੇ ਕਪੂਰਥਲਾ ਸ਼ਹਿਰ ਦੇ ਫਗਵਾੜਾ (Phagwara) ਵਿੱਚ ਦੇਰ ਰਾਤ ਇੱਕ ਕਰਿਆਨੇ ਦੇ ਕਾਰੋਬਾਰੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਫਾਇਰਿੰਗ ਦੀ ਇਹ ਘਟਨਾ ਨਿਊ ਮਨਸਾ ਦੇਵੀ ਨਗਰ ਵਿੱਚ ਵਾਪਰੀ ਹੈ । ਮ੍ਰਿਤਕ ਵਿਅਕਤੀ ਦੀ ਪਛਾਣ ਪੰਕਜ ਦੁੱਗਲ ਵਜੋਂ ਹੋਈ ਹੈ। ਪੰਕਜ ਦੁੱਗਲ ਦਾ ਹਿਮਾਚਲ ਵਿੱਚ ਕਰਿਆਨੇ ਦਾ ਕਾਰੋਬਾਰ ਸੀ। ਉਹ ਉਥੇ ਸਾਮਾਨ ਸਪਲਾਈ ਕਰਦਾ ਸੀ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋ ਅਣਪਛਾਤੇ ਵਿਅਕਤੀ ਪੰਕਜ ਦੁੱਗਲ ਦੇ ਘਰ ਆਏ, ਉਸ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਪੰਕਜ ‘ਤੇ ਦੋ ਗੋਲੀਆਂ ਚਲਾਈਆਂ। ਦਿਲ ਵਿਚ ਗੋਲੀ ਲੱਗਣ ਕਾਰਨ ਪੰਕਜ ਦੀ ਮੌਤ ਹੋ ਗਈ। ਜਦਕਿ ਇੱਕ ਗੋਲੀ ਉਸ ਦੇ ਢਿੱਡ ਵਿੱਚ ਲੱਗੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜਦੋਂ ਪੰਕਜ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਪਹਿਲਾਂ ਹੀ ਦਮ ਤੋੜ ਚੁੱਕਾ ਸੀ |

ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਗੁਰਪ੍ਰੀਤ ਸਿੰਘ ਗਿੱਲ ਥਾਣਾ ਇੰਚਾਰਜ ਸਣੇ ਮੌਕੇ ’ਤੇ ਪੁੱਜੇ। ਉਸ ਨੇ ਦੱਸਿਆ ਕਿ ਉਸ ਨੂੰ ਮਨਸਾ ਦੇਵੀ ਨਗਰ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਵਿਅਕਤੀ ਹਿਮਾਚਲ ਵਿਚ ਕੰਮ ਕਰਦਾ ਸੀ ਅਤੇ ਉਥੇ ਕਰਿਆਨੇ ਦਾ ਸਮਾਨ ਸਪਲਾਈ ਕਰਦਾ ਸੀ। ਫਿਲਹਾਲ ਇਸ ਘਟਨਾ ਨੂੰ ਕਿੰਨੇ ਜਣਿਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ, ਇਸ ਦੀ ਪੁਸ਼ਟੀ ਹੋਣੀ ਬਾਕੀ ਹੈ । ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵੀ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।