July 7, 2024 12:30 pm
ਇਮਾਨਦਾਰੀ ਦੀ ਵੱਡੀ ਮਿਸਾਲ

ਇਮਾਨਦਾਰੀ ਦੀ ਵੱਡੀ ਮਿਸਾਲ, ਆਟੋ ਚਾਲਕ ਨੇ ਸੋਨਾ ਤੇ 4 ਲੱਖ ਰੁਪਏ ਦੀ ਨਕਦੀ ਦਾ ਲਵਾਰਿਸ ਬੈਗ ਕੀਤਾ ਪੁਲਿਸ ਦੇ ਹਵਾਲੇ

ਚੰਡੀਗੜ, 24 ਜਨਵਰੀ 2023: ਜ਼ਿਲ੍ਹਾ ਤਰਨ ਤਾਰਨ ਵਿੱਚ ਇਮਾਨਦਾਰੀ ਦੀ ਵੱਡੀ ਮਿਸਾਲ ਦੇਖਣ ਨੂੰ ਮਿਲੀ, ਤਰਨ ਤਾਰਨ ਦੇ ਕਸਬਾ ਝਬਾਲ ਦੇ ਵਸਨੀਕ ਇੱਕ ਆਟੋ ਚਾਲਕ ਨੂੰ ਝਬਾਲ ਚੌਂਕ ਵਿੱਚ ਲਵਾਰਿਸ ਬੈਗ ਮਿਲਿਆ, ਜਿਸ ਵਿੱਚ ਕਰੀਬ 5-6 ਤੋਲੇ ਸੋਨਾ ਅਤੇ ਨਗਦ 4 ਲੱਖ ਰੁਪਏ ਸੀ। ਆਟੋ ਚਾਲਕ ਨੇ ਆਪਣੀ ਇਮਾਨਦਾਰੀ ਦੀ ਮਿਸਾਲ ਦਿੰਦਿਆਂ ਇਹ ਬੈਗ ਪੁਲਿਸ ਹਵਾਲੇ ਕਰ ਕੀਤਾ, ਇਸ ਮੌਕੇ ਐਸ.ਐਸ.ਪੀ ਤਰਨ ਤਾਰਨ ਨੇ ਆਟੋ ਚਾਲਕ ਪਰਮਜੀਤ ਸਿੰਘ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਆਟੋ ਚਾਲਕ ਨੂੰ ਪੰਜਾਬ ਪੁਲਿਸ ਦਾ ਪ੍ਰਸੰਸਾ ਪੱਤਰ ਅਤੇ 11 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਅਤੇ ਬੈਗ ਨੂੰ ਅਸਲ ਮਾਲਕਾ ਹਵਾਲੇ ਕਰ ਕੀਤਾ।

ਇਮਾਨਦਾਰੀ ਦੀ ਵੱਡੀ ਮਿਸਾਲ