ਹਰਿਆਣਾ, 26 ਜੁਲਾਈ 2025: ਹਰਿਆਣਾ ‘ਚ 28 ਜੁਲਾਈ ਸੋਮਵਾਰ ਨੂੰ ਤੀਜ ਤਿਉਹਾਰ (Teej festival) ਰਵਾਇਤੀ ਅਤੇ ਸੱਭਿਆਚਾਰਕ ਉਤਸ਼ਾਹ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਰੰਗ-ਬਿਰੰਗੇ ਝੂਲੇ, ਲੋਕ ਗੀਤ ਅਤੇ ਰਵਾਇਤੀ ਪਕਵਾਨ ਇਸ ਤਿਉਹਾਰ ਦੀ ਸੁੰਦਰਤਾ ਨੂੰ ਹੋਰ ਵਧਾਉਣਗੇ। ਔਰਤਾਂ ਖਾਸ ਕਰਕੇ ਇਸ ਤਿਉਹਾਰ ਨੂੰ ਬਹੁਤ ਖੁਸ਼ੀ ਨਾਲ ਮਨਾਉਂਦੀਆਂ ਹਨ।
ਰਾਜ ਪੱਧਰੀ ਮੁੱਖ ਸਮਾਗਮ ਅੰਬਾਲਾ ‘ਚ ਹੋਵੇਗਾ, ਜਿਸ ‘ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਊਰਜਾ ਮੰਤਰੀ ਅਨਿਲ ਵਿਜ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਵੀ ਮੌਜੂਦ ਰਹਿਣਗੀਆਂ। ਉਸੇ ਦਿਨ ਹਰ ਜ਼ਿਲ੍ਹੇ ‘ਚ ਤੀਜ ਤਿਉਹਾਰ ਦਾ ਕੀਤਾ ਜਾਵੇਗਾ, ਜਿਸ ‘ਚ ਸਥਾਨਕ ਪੱਧਰ ‘ਤੇ ਹਰਿਆਣਾ ਦੇ ਕੈਬਨਿਟ ਮੰਤਰੀ ਮੌਜੂਦ ਰਹਿਣਗੇ।
ਨਿਰਧਾਰਤ ਪ੍ਰੋਗਰਾਮ ਅਨੁਸਾਰ, ਰਾਜ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਸਿਰਸਾ ‘ਚ ਕਰਵਾਏ ਸਮਾਗਮ ‘ਚ ਸ਼ਾਮਲ ਹੋਣਗੇ, ਜਦੋਂ ਕਿ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਰਿਵਾੜੀ ‘ਚ ਕਰਵਾਏ ਸਮਾਗਮ ‘ਚ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਫਤਿਹਾਬਾਦ ‘ਚ ਮਾਲ ਮੰਤਰੀ ਵਿਪੁਲ ਗੋਇਲ ਝੱਜਰ ‘ਚ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਸੋਨੀਪਤ ‘ਚ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਹਿਸਾਰ ‘ਚ ਸ਼ਾਮਲ ਹੋਣਗੇ। ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਵੀ ਜੀਂਦ ‘ਚ ਤੀਜ ਸਮਾਗਮ ਚ ਹਿੱਸਾ ਲੈਣਗੇ।
Read More: CM ਨਾਇਬ ਸਿੰਘ ਸੈਣੀ ਵੱਲੋਂ ਪੰਚਕੂਲਾ ਜ਼ਿਲ੍ਹੇ ‘ਚ ਨੇਚਰ ਕੈਂਪ ਥਾਪਲੀ ਦਾ ਉਦਘਾਟਨ