July 2, 2024 9:04 pm

ਸਿੱਖਿਆ ਵਿਭਾਗ ਵੱਲੋਂ ਛੇੜਛਾੜ ਦੇ ਦੋਸ਼ਾਂ ਤਹਿਤ ਸਰਕਾਰੀ ਸਕੂਲ ਦਾ ਅਧਿਆਪਕ ਮੁਅੱਤਲ

ਅੰਮ੍ਰਿਤਸਰ, 5 ਜਨਵਰੀ 2024: ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ (teacher) ਵੱਲੋਂ ਪੰਜਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਜੀਠਾ ਪੁਲਿਸ ਨੇ ਮੁਲਜ਼ਮ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸਦੇ ਨਾਲ ਹੀ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਪੰਜਾਬ ਸਤਨਾਮ ਸਿੰਘ ਨੇ ਸਕੂਲ ਵਿਦਿਆਰਥਣਾਂ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਰਾਕੇਸ਼ ਕੁਮਾਰ, ਈ.ਟੀ.ਟੀ. ਟੀਚਰ, ਸਪਸ ਭਗਵਾਂ, ਬਲਾਕ ਮਜੀਠਾ-1, ਜ਼ਿਲ੍ਹਾ ਅੰਮ੍ਰਿਤਸਰ ਵਿਰੁੱਧ ਗੰਭੀਰ ਦੋਸ਼ ਹੋਣ ਕਾਰਨ ਉਸ (teacher) ਨੂੰ ਪੰਜਾਬ ਸਿਵਲ ਸੇਵਾਵਾ (ਸਜਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4 ਅਨੁਸਾਰ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ।

ਉਨ੍ਹਾਂ ਦਿਨ ਮੁਅੱਤਲੀ ਉਪਰੰਤ ਕਰਮਚਾਰੀ ਦਾ ਹੈੱਡਕੁਆਟਰ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਵਿਖੇ ਬਣਾਇਆ ਗਿਆ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਮਿ). ਅੰਮ੍ਰਿਤਸਰ ਨੂੰ ਭੇਜਦੇ ਹੋਏ ਲਿਖਿਆ ਹੈ ਕਿ ਕਰਮਚਾਰੀ ਨੂੰ ਆਪਣੇ ਪੱਧਰ ’ਤੇ ਦੋਸ਼ ਸੂਚੀ 2 ਦਿਨਾਂ ਦੇ ਅੰਦਰ ਜਾਰੀ ਕਰਕੇ ਕਾਪੀ ਇਸ ਦਫ਼ਤਰ ਨੂੰ ਭੇਜੀ ਜਾਵੇ ਅਤੇ ਨਾਲ ਹੀ ਦੋਸ਼ ਸੂਚੀ ਵਿਚ ਲਗਾਏ ਜਾਣ ਵਾਲੇ ਦੋਸ਼ਾਂ ਦੀ ਪੜਤਾਲ ਕਰਵਾਕੇ ਰਿਪੋਰਟ ਦਫ਼ਤਰ ਨੂੰ ਛੇਤੀ ਭੇਜੀ ਜਾਵੇ।