July 4, 2024 7:33 pm
ਨੋਟ ਦੁੱਗਣੇ

ਨੋਟ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼, ਇਕ ਕਾਬੂ, ਦੋ ਫ਼ਰਾਰ

ਸ੍ਰੀ ਮੁਕਤਸਰ ਸਾਹਿਬ,14 ਮਾਰਚ 2023: ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਕੋਟਭਾਈ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |

ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਡੀਐਸਪੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਇਸ ਗਿਰੋਹ ਦੇ ਲੋਕ ਭੋਲੇ-ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦਿੰਦੇ ਸਨ। ਡੀਐਸਪੀ ਅਨੁਸਾਰ ਇਹ ਦੋ ਸੀਸਿਆਂ ਵਿਚਕਾਰ ਕਾਗਜ ਰੱਖ ਕਿ ਦੋਵਾਂ ਪਾਸੇ ਨੋਟ ਰੱਖ ਕਿ ਇਕ ਲੋਸ਼ਨ ਲਾ ਕੇ ਇਸਨੂੰ ਧੁੱਪ ‘ਤੇ ਰੱਖ ਕਿ ਕਹਿੰਦੇ ਸਨ ਕਿ ਇਹ ਕਾਗਜ ‘ਤੇ ਨੋਟ ਬਣ ਜਾਵੇਗਾ। ਇਸ ਤਰ੍ਹਾਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਸਨ।

ਪੁਲਿਸ ਅਨੁਸਾਰ ਇਹ ਪਹਿਲਾਂ ਹੱਥ ਦੀ ਸਫਾਈ ਨਾਲ ਉਹ ਕਾਗਜ ਦੀ ਜਗ੍ਹਾ ਅਸਲੀ ਨੋਟ ਦੇ ਕੇ ਲੋਕਾਂ ਨੂੰ ਕਹਿੰਦੇ ਸਨ ਕਿ ਬਜਾਰ ‘ਚ ਨੋਟ ਚਲਾ ਕੇ ਦੇਖ ਲੈਣ ਜਿਸ ‘ਤੇ ਕਈ ਲੋਕਾਂ ਨੂੰ ਵਿਸਵਾਸ ਹੋ ਜਾਂਦਾ ਸੀ। ਫਿਰ ਇਹ ਆਮ ਵਿਅਕਤੀ ਨੂੰ ਝਾਂਸਾ ਦੇ ਕਿ 1 ਲੱਖ ਦਾ 8 ਲੱਖ ਦੇਣ ਦਾ ਵਾਅਦਾ ਕਰਦੇ ਸਨ ਅਤੇ ਕਹਿੰਦੇ ਸਨ ਕਿ ਇਹ ਨੋਟ ਬਣਾਉਣ ਲਈ ਲੋਸ਼ਨ ਆਦਿ ਲਈ 1 ਲੱਖ ਰੁਪਏ ਦੀ ਮੰਗ ਕਰਦੇ ਸਨ ਜਿਸ ਤੋਂ ਇਹ ਕਹਿੰਦੇ ਸਨ 10 ਲੱਖ ਰੁਪਏ ਬਣੇਗਾ ਦੋ ਲੱਖ ਉਹ ਕਮਿਸ਼ਨ ਰੱਖਣਗੇ ਅਤੇ 8 ਲੱਖ ਦੇਣਗੇ। ਪਰ ਇਹ ਕੋਈ ਵੀ ਪੈਸਾ ਵਾਪਿਸ ਨਹੀਂ ਸਨ ਦਿੰਦੇ।

ਪੁਲਿਸ ਨੇ ਇੱਕ ਕਥਿਤ ਦੋਸ਼ੀ ਮਾਣਾ ਸਿੰਘ ਪੁੱਤਰ ਚਿਮਨ ਲਾਲ, ਪਿੰਡ ਝੌਕ ਮੋਹੜਿਆਵਾਲੀ (ਫਿਰੋਜਪੁਰ) ਨੂੰ ਗ੍ਰਿਫਤਾਰ ਕੀਤਾ ਹੈ | ਜਦਕਿ ਦੋ ਕਥਿਤ ਦੋਸ਼ੀ ਦੂਸਰੇ ਦੋਸ਼ੀ ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੁਕੰਦ ਸਿੰਘ ਵਾਲਾ ਅਤੇ ਚਮਕੌਰ ਮਸੀਹ ਪੁੱਤਰ ਵਜ਼ੀਰ ਮਸੀਹ ਵਾਸੀ ਜੋਧ ਪੁਰ (ਫਿਰੋਜਪੁਰ) ਦੀ ਪੁਲਿਸ ਵੱਲੋਂ ਭਾਲ ਜਾਰੀ ਹੈ।

ਇਸ ਵਿੱਚ ਦੋਸ਼ੀਆਂ ਵੱਲੋਂ ਠੱਗੀ ਮਾਰਨ ਵਾਲਾ ਸਮਾਨ 14 ਪੀਸ ਸ਼ੀਸ਼ੇ, 04 ਕੈਮੀਕਲ ਦੀਆਂ ਸ਼ੀਸ਼ੀਆਂ, 60 ਬੰਡਲ ਵਾਈਟ ਕਾਗਜ਼, ਬੰਡਲਾ ਵਿੱਚ ਕਾਗਜ਼ ਨੂੰ 500 ਰੁਪਏ ਦੇ ਨੋਟਾਂ ਦੇ ਬਰਾਬਰ ਦੇ ਅਕਾਰ ਵਿੱਚ ਕੱਟਿਆ ਹੋਇਆ ਹੈ, 2 ਜਾਅਲੀ ਜਲੇ ਹੋਏ ਨੋਟ 500 ਰੁਪਏ ਦੇ, ਲਿਫਾਫੇ ਵਿੱਚ ਪੋਡਰ ਵਰਗੀ ਵਸਤੂ ਅਤੇ 02 ਕਾਰਾ ਮਾਰਕਾ ਅਮੇਜ਼ ਹਾਡਾਂ ਨੰਬਰ ਪੀ.ਬੀ. 05 ਏ.ਏ 2075, ਬਰੀਜ਼ਾ ਨੰਬਰ ਪੀ.ਬੀ. 29 ਏ.ਐਫ 2075 ਬ੍ਰਾਮਦ ਕੀਤੀਆ ਗਈਆ।