food hub

ਹਿਸਾਰ ‘ਚ 4 ਹਜ਼ਾਰ ਵਰਗ ਗਜ਼ ‘ਚ ਬਣੇਗਾ ਫੂਡ ਹੱਬ: ਸਿਹਤ ਮੰਤਰੀ ਡਾ. ਕਮਲ ਗੁਪਤਾ

ਚੰਡੀਗੜ੍ਹ, 2 ਅਗਸਤ 2024: ਹਰਿਆਣਾ ਦੇ ਸਿਹਤ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਡਾ: ਕਮਲ ਗੁਪਤਾ ਨੇ ਅੱਜ ਹਿਸਾਰ ‘ਚ 4 ਹਜ਼ਾਰ ਵਰਗ ਗਜ਼ ‘ਚ ਬਣਨ ਵਾਲੇ ਸਟ੍ਰੀਟ ਫੂਡ ਹੱਬ (food hub)  ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਮਧੂਬਨ ਪਾਰਕ ਨੇੜੇ ਕੈਟਲ ਕੈਚਰ ਮਸ਼ੀਨ, ਇਲੈਕਟ੍ਰਿਕ ਸਕਾਈ ਲਿਫਟਿੰਗ ਮਸ਼ੀਨ ਅਤੇ ਟ੍ਰੀ-ਟ੍ਰਿਮਿੰਗ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਸਿਹਤ ਮੰਤਰੀ ਨੇ ਦੱਸਿਆ ਕਿ 22.60 ਲੱਖ ਰੁਪਏ ਦੀ ਲਾਗਤ ਵਾਲੀ ਇਲੈਕਟ੍ਰਿਕ ਸਕਾਈ ਲਿਫਟਿੰਗ ਮਸ਼ੀਨ ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਅਤੇ ਨੀਵਾਂ ਕਰਨ ਦੇ ਕੰਮ ‘ਚ ਤੇਜ਼ੀ ਲਿਆਵੇਗੀ। ਇਸ ਮੌਕੇ 33.60 ਲੱਖ ਰੁਪਏ ਦੀ ਲਾਗਤ ਵਾਲੀ ਸ਼ਕਤੀਮਾਨ ਨਾਮਕ ਟ੍ਰੀ-ਟ੍ਰੀਮਿੰਗ ਮਸ਼ੀਨ ਅਤੇ 93 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਦੋ ਵਾਟਰ ਸਮੋਗ ਮਸ਼ੀਨਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਫੂਡ ਹੱਬ (food hub) ਦਾ ਨੀਂਹ ਪੱਥਰ ਰੱਖਣ ਮੌਕੇ ਸਿਹਤ ਮੰਤਰੀ ਡਾ: ਕਮਲ ਗੁਪਤਾ ਨੇ ਕਿਹਾ ਕਿ ਇਹ ਸਟ੍ਰੀਟ ਵੈਂਡਰਾਂ ਲਈ ਫੂਡ ਹੱਬ ਹੋਵੇਗਾ, ਜਿਸ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਫਲ ਅਤੇ ਸਬਜ਼ੀਆਂ ਉਪਲਬੱਧ ਹੋਣਗੀਆਂ। ਇਸ ਫੂਡ ਹੱਬ ਵਿੱਚ ਸਟਰੀਟ ਵੈਂਡਰਾਂ ਦੇ ਨਾਲ-ਨਾਲ ਇੱਥੇ ਆਉਣ ਵਾਲੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਡਾ: ਕਮਲ ਗੁਪਤਾ ਨੇ 27 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਕੈਟਲ ਕੈਚਰ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਸ਼ਹਿਰ ਵਿੱਚ ਪਹਿਲਾਂ ਦੋ ਕੈਟਲ ਕੈਚਰ ਮਸ਼ੀਨਾਂ ਸਨ, ਹੁਣ ਸ਼ਹਿਰ ਦੀਆਂ ਸੜਕਾਂ ’ਤੇ ਘੁੰਮਦੇ ਪਸ਼ੂਆਂ ਨੂੰ ਫੜਨ ਲਈ ਤਿੰਨ ਕੈਟਲ ਕੈਚਰ ਮਸ਼ੀਨਾਂ ਲੱਗਣਗੀਆਂ। ਇਨ੍ਹਾਂ ਪਸ਼ੂਆਂ ਨੂੰ ਢੰਡੂਰ ਰੋਡ ‘ਤੇ ਸਥਿਤ ਗਊ ਰੱਖਿਅਕ ਕੇਂਦਰ ‘ਚ ਭੇਜਿਆ ਜਾਵੇਗਾ। ਇਸ ਸਮੇਂ ਕੇਂਦਰ ਵਿੱਚ ਕੁੱਲ 21 ਸ਼ੈੱਡ ਹਨ ਅਤੇ ਤਿੰਨ ਸ਼ੈੱਡਾਂ ਦਾ ਨਿਰਮਾਣ ਚੱਲ ਰਿਹਾ ਹੈ।

Scroll to Top