Khanna

ਖੰਨਾ ‘ਚ ਰਿਹਾਇਸ਼ੀ ਇਲਾਕੇ ‘ਚ ਲੱਗੇ ਮੋਬਾਈਲ ਟਾਵਰ ਦੇ ਆਪਰੇਟਿੰਗ ਸਿਸਟਮ ਰੂਮ ‘ਚ ਲੱਗੀ ਅੱਗ

ਚੰਡੀਗੜ੍ਹ, 2 ਜੂਨ, 2024: ਲੁਧਿਆਣਾ ਦੇ ਖੰਨਾ (Khanna) ਦੇ ਪਿੰਡ ਜਰਗ ਵਿੱਚ ਇੱਕ ਮੋਬਾਈਲ ਟਾਵਰ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮੋਬਾਈਲ ਟਾਵਰ ਦਾ ਕਾਫ਼ੀ ਹਿੱਸਾ ਸੜ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਇਲਾਕੇ ਵਿੱਚ ਸਬੰਧਤ ਕੰਪਨੀ ਦੀ ਮੋਬਾਈਲ ਸੇਵਾਵਾਂ ਠੱਪ ਹੋ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਜਰਗ (Khanna) ਵਿੱਚ ਘਰਾਂ ਦੇ ਵਿਚਕਾਰ ਮੋਬਾਈਲ ਕੰਪਨੀ ਦਾ ਟਾਵਰ ਲੱਗਾ ਹੋਇਆ ਹੈ। ਲੋਕ ਇਸ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ। ਟਾਵਰ ਦੇ ਨੇੜੇ ਖੇਤ ਹਨ ਅਤੇ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਖੇਤਾਂ ਜਾਂ ਕੂੜੇ ਵਿੱਚੋਂ ਨਿਕਲੀਆਂ ਚੰਗਿਆੜੀਆਂ ਟਾਵਰ ਦੇ ਆਪਰੇਟਿੰਗ ਸਿਸਟਮ ਰੂਮ ਤੱਕ ਪਹੁੰਚ ਗਈਆਂ ਅਤੇ ਅੱਗ ਇੱਥੋਂ ਫੈਲ ਗਈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ |

ਇਸ ਹਾਦਸੇ ਵਿੱਚ ਇੰਡਸ ਟਾਵਰ ਮੈਨੇਜਮੈਂਟ ‘ਤੇ ਲਾਪਰਵਾਹੀ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਟਾਵਰ ਅਪਰੇਸ਼ਨ ਸਿਸਟਮ ਰੂਮ ਦੇ ਬਾਹਰਲੇ ਹਿੱਸੇ ਦੀ ਕਦੇ ਵੀ ਸਫ਼ਾਈ ਨਹੀਂ ਕੀਤੀ ਗਈ। ਨਦੀਨਾਂ ਦੀ ਭਰਮਾਰ ਸੀ। ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਲੋਕਾਂ ਦੀ ਮੰਗ ਹੈ ਕਿ ਟਾਵਰ ਨੂੰ ਰਿਹਾਇਸ਼ੀ ਖੇਤਰ ਤੋਂ ਬਾਹਰ ਕੀਤਾ ਜਾਵੇ।

Scroll to Top