ਚੰਡੀਗੜ੍ਹ, 07 ਅਗਸਤ 2023: ਦਿੱਲੀ ਏਮਜ਼ (Delhi AIIMS) ਦੇ ਐਮਰਜੈਂਸੀ ਵਾਰਡ ਨੇੜੇ ਅੱਗ ਲੱਗ ਦੀ ਖ਼ਬਰ ਸਾਹਮਣੇ ਆਈ ਹੈ । ਫਾਇਰ ਬ੍ਰਿਗੇਡ ਵਿਭਾਗ ਨੂੰ ਅੱਗ ਲੱਗਣ ਦੀ ਸੂਚਨਾ ਕਰੀਬ 11.54 ਵਜੇ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ | ਸੁਰੱਖਿਆ ਦੇ ਮੱਦੇਨਜ਼ਰ ਵਾਰਡ ਦੇ ਮਰੀਜ਼ਾਂ ਨੂੰ ਉਥੋਂ ਕੱਢਿਆ ਜਾ ਰਿਹਾ ਹੈ । ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਨਿਊਜ਼ ਏਜੰਸੀ ਮੁਤਾਬਕ ਅੱਗ ਪੁਰਾਣੀ ਓਪੀਡੀ ਦੀ ਦੂਜੀ ਮੰਜ਼ਿਲ ‘ਤੇ ਐਮਰਜੈਂਸੀ ਵਾਰਡ ਦੇ ਉਪਰਲੇ ਐਂਡੋਸਕੋਪੀ ਕਮਰੇ ‘ਚ ਲੱਗੀ। ਏਮਜ਼ (Delhi AIIMS) ਦੇ ਸੂਤਰਾਂ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਉਥੋਂ ਕੱਢ ਲਿਆ ਗਿਆ ਹੈ।
ਫਰਵਰੀ 23, 2025 11:36 ਪੂਃ ਦੁਃ