Pathankot

ਪਠਾਨਕੋਟ ਜਾ ਰਹੀ ਟਰੇਨ ਦੇ AC ਡੱਬੇ ‘ਚ ਲੱਗੀ ਅੱਗ, ਸਾਰੇ ਯਾਤਰੀ ਸੁਰੱਖਿਅਤ

ਚੰਡੀਗੜ੍ਹ, 30 ਸਤੰਬਰ 2023: ਹੁਸ਼ਿਆਰਪੁਰ ਦੇ ਉੜਮੁੜ ਦੇ ਪਿੰਡ ਕਰਾਲਾ ਨੇੜੇ ਉੱਤਰ ਸੰਪਰਕ ਕ੍ਰਾਂਤੀ ਟਰੇਨ ਦੇ ਏ.ਸੀ. ਕੋਚ ਵਿਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਜਿਸ ਤੋਂ ਬਾਅਦ ਡਰਾਈਵਰ ਵੱਲੋਂ ਰੇਲ ਗੱਡੀ ਰੋਕੀ ਗਈ ਅਤੇ ਅੱਗ ‘ਤੇ ਜਲਦ ਹੀ ਕਾਬੂ ਪਾ ਲਿਆ ਗਿਆ | ਇਸ ਦੌਰਾਨ ਯਾਤਰੀਆਂ ਨੂੰ ਟਰੇਨ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ | ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਪਠਾਨਕੋਟ (Pathankot) ਜਾ ਰਹੀ ਹੈ |

Scroll to Top