Noida

ਨੋਇਡਾ ਦੇ ਸੈਕਟਰ-63 ‘ਚ ਸਥਿਤ ਦਫ਼ਤਰ ‘ਚ ਲੱਗੀ ਅੱਗ, ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪਾਇਆ ਕਾਬੂ

ਚੰਡੀਗੜ੍ਹ, 31 ਮਈ, 2024: ਸ਼ੁੱਕਰਵਾਰ ਨੂੰ ਨੋਇਡਾ (Noida) ਦੇ ਸੈਕਟਰ 63 ਸਥਿਤ ਇਕ ਦਫਤਰ ਵਿਚ ਲੱਗੇ ਏ.ਸੀ. ‘ਚ ਸ਼ਾਰਟ ਸਰਕਟ ਕਾਰਨ ਇਮਾਰਤ ‘ਚ ਅੱਗ ਲੱਗ ਗਈ | ਅੱਗ ਲੱਗਣ ਕਾਰਨ ਮੌਕੇ ’ਤੇ ਮੁਲਾਜ਼ਮਾਂ ਵਿੱਚ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਇਸੇ ਤਰ੍ਹਾਂ ਦੀ ਘਟਨਾ ਵੀਰਵਾਰ ਨੂੰ ਨੋਇਡਾ ਦੇ ਸੈਕਟਰ 100 ਸਥਿਤ ਲੋਟਸ ਬੁਲੇਵਾਰਡ ਸੋਸਾਇਟੀ ਵਿੱਚ ਅਜਿਹੀ ਘਟਨਾ ਵਾਪਰੀ ਸੀ | ਨੋਇਡਾ ਫਾਇਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗਰਮੀ ਵਿੱਚ 10 ਤੋਂ 12 ਅਜਿਹੀ ਘਟਨਾਵਾਂ ਹੋਣ ਦੀ ਸੂਚਨਾ ਮਿਲੀ ਹੈ। ਘਰਾਂ ਤੋਂ ਦਫ਼ਤਰਾਂ ਤੱਕ ਹਾਦਸੇ ਵਾਪਰ ਚੁੱਕੇ ਹਨ।

ਜਿਕਰਯੋਗ ਹੈ ਕਿ ਨੋਇਡਾ (Noida) ਸਮੇਤ ਦੇਸ਼ ਭਰ ਵਿੱਚ AC ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪੈ ਰਹੀ ਭਿਆਨਕ ਗਰਮੀ ਕਾਰਨ ਬਿਜਲੀ ਦੀ ਮੰਗ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਗਰਮੀ ਤੋਂ ਰਾਹਤ ਲਈ ਘਰਾਂ ਅਤੇ ਦਫ਼ਤਰਾਂ ਵਿੱਚ ਏਅਰ ਕੰਡੀਸ਼ਨਰਾਂ ਅਤੇ ਕੂਲਰਾਂ ਦੀ ਵੱਧ ਰਹੀ ਵਰਤੋਂ ਕਾਰਨ ਬਿਜਲੀ ਦੀ ਖਪਤ ਵੱਧ ਰਹੀ ਹੈ। ਪਰ ਇਹ ਏਸੀ ਘਰਾਂ ਜਾਂ ਦਫ਼ਤਰਾਂ ਵਿੱਚ ਅੱਗ ਲੱਗਣ ਦਾ ਕਾਰਨ ਵੀ ਬਣ ਰਹੇ ਹਨ।

Scroll to Top