Site icon TheUnmute.com

ਕੋਲਕਾਤਾ ਦੇ ਹਸਪਤਾਲ ‘ਚ ਲੱਗੀ ਅੱ.ਗ, 80 ਮਰੀਜਾਂ ਨੂੰ ਕੱਢਿਆ ਗਿਆ ਬਾਹਰ

18 ਅਕਤੂਬਰ 2024: ਕੋਲਕਾਤਾ ਦੇ ਸੀਲਦਾਹ ਈਐਸਆਈ ਹਸਪਤਾਲ ਵਿੱਚ ਅੱਗ ਲੱਗ ਗਈ ਹੈ, ਦੱਸ ਦੇਈਏ ਕਿ ਅੱਗ ਸ਼ੁੱਕਰਵਾਰ ਸਵੇਰੇ ਲੱਗੀ ਹੈ। ਉਥੇ ਹੀ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿਤੀ ਗਈ ਜਿਸ ਤੇ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। 80 ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਕੱਢਿਆ ਗਿਆ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਪੱਛਮੀ ਬੰਗਾਲ ਦੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਮੰਤਰੀ ਸੁਜੀਤ ਬੋਸ ਵੀ ਹਸਪਤਾਲ ਪਹੁੰਚੇ । ਉਨ੍ਹਾਂ ਦੱਸਿਆ ਕਿ ਅੱਗ ਸਵੇਰੇ ਸਾਢੇ ਪੰਜ ਵਜੇ ਲੱਗੀ।

Exit mobile version