ਚੰਡੀਗੜ੍ਹ, 15 ਫਰਵਰੀ 2024: ਚੰਡੀਗੜ੍ਹ ਦੇ ਸੈਕਟਰ-40ਸੀ ਸਥਿਤ ਡੀਪੀਐਸ ਸਕੂਲ ਨੇੜੇ ਮਾਰਕੀਟ ਵਿੱਚ ਸ਼ੋਅਰੂਮ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਸਿਟੀ ਇੰਟਰਪ੍ਰਾਈਜਿਜ਼ ਨਾਂ ਦੀ ਫਰਮ ਦੇ ਕਾਲ ਸੈਂਟਰ (call center) ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਇਸ ਅੱਗ ਕਾਰਨ ਕਾਲ ਸੈਂਟਰ ਵਿੱਚ ਮੌਜੂਦ ਫਰਮ ਦੇ ਕੰਪਿਊਟਰ ਅਤੇ ਜ਼ਰੂਰੀ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਪਤਾ ਲੱਗਾ ਹੈ ਕਿ ਜਿਸ ਕੰਪਨੀ ਵਿਚ ਅੱਗ ਲੱਗੀ ਹੈ, ਉਹ ਵੱਖ-ਵੱਖ ਬੈਂਕਾਂ ਲਈ ਕਰਜ਼ਾ ਵਸੂਲੀ ਦਾ ਕੰਮ ਕਰਦੀ ਹੈ। ਕੰਪਨੀ (call center) ਵਿੱਚ ਕਰੀਬ 30 ਮੁਲਾਜ਼ਮ ਕੰਮ ਕਰਦੇ ਹਨ। ਪਰ ਜਦੋਂ ਸਵੇਰੇ ਅੱਗ ਲੱਗੀ ਤਾਂ ਮੁਲਾਜ਼ਮ ਆਉਣੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਪ੍ਰਿੰਟਰ ਨੇੜੇ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਅੱਗ ਨੇ ਤੇਜ਼ੀ ਨਾਲ ਉਥੇ ਰੱਖੇ ਦਸਤਾਵੇਜ਼ਾਂ ਅਤੇ ਕੰਪਿਊਟਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੰਪਨੀ ‘ਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਹੁਣ ਉਥੇ ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਹਾਲਾਂਕਿ ਕੰਪਨੀ ਦੇ ਅੰਦਰ ਲੋਕਾਂ ਦੀ ਐਂਟਰੀ ਰੋਕ ਦਿੱਤੀ ਗਈ ਸੀ।