ਈਰਾਨ ‘ਚ ਸਕੂਲ ‘ਤੇ ਲੜਾਕੂ ਜਹਾਜ਼ ਹਾਦਸਾਗ੍ਰਸਤ, ਹਾਦਸੇ ‘ਚ 3 ਲੋਕਾਂ ਦੀ ਮੌਤ

ਈਰਾਨ

ਚੰਡੀਗੜ੍ਹ 21 ਫਰਵਰੀ 2022: ਈਰਾਨ ‘ਚ ਇਕ ਲੜਾਕੂ ਜਹਾਜ਼ ਐੱਫ-5 ਸਕੂਲ ਦੀ ਇਮਾਰਤ ‘ਤੇ ਡਿੱਗਿਆ। ਇਹ ਹਾਦਸਾ ਈਰਾਨ ਦੇ ਉੱਤਰ-ਪੱਛਮੀ ਸ਼ਹਿਰ ਤਬਰੀਜ਼ ‘ਚ ਸੋਮਵਾਰ ਨੂੰ ਵਾਪਰਿਆ। ਅਧਿਕਾਰੀਆਂ ਮੁਤਾਬਕ ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਚਾਲਕ ਦਲ ਦੇ ਦੋ ਮੈਂਬਰ ਅਤੇ ਉਸ ਸੜਕ ਤੋਂ ਲੰਘ ਰਹੇ ਇਕ ਵਿਅਕਤੀ ਸ਼ਾਮਲ ਹਨ।

ਇਸ ਦੌਰਾਨ ਸਥਾਨਕ ਅਧਿਕਾਰੀ ਮੁਹੰਮਦ-ਬਾਘੇਰ ਹੋਨਾਵਰ ਨੇ ਸਥਾਨਕ ਮੀਡੀਆ ਨੂੰ ਦੱਸਿਆ, “ਖੁਸ਼ਕਿਸਮਤੀ ਨਾਲ ਇਹ ਸਕੂਲ ਕੋਰੋਨਾ ਮਹਾਂਮਾਰੀ ਕਾਰਨ ਬੰਦ ਕਰ ਦਿੱਤਾ ਗਿਆ ਸੀ।” ਪੂਰਬੀ ਅਜ਼ਰਬੈਜਾਨ ਸੂਬੇ ‘ਚ ਐਮਰਜੈਂਸੀ ਕਾਰਵਾਈਆਂ ਦੇ ਮੁਖੀ ਹੋਨਵਰ ਨੇ ਕਿਹਾ, “ਈਰਾਨੀ ਲੜਾਕੂ ਜਹਾਜ਼ ਇੱਕ ਸਿਖਲਾਈ ਮਿਸ਼ਨ ‘ਤੇ ਸੀ ਜਦੋਂ ਇਹ ਸਵੇਰੇ 9:00 ਵਜੇ ਸ਼ਹਿਰ ਦੇ ਵਿਚਕਾਰ ਹਾਦਸਾਗ੍ਰਸਤ ਹੋ ਗਿਆ। ਸਥਾਨਕ ਰੈੱਡ ਕਰਾਸ ਸੋਸਾਇਟੀ ਦੇ ਮੁਖੀ ਨੇ ਕਿਹਾ ਕਿ ਜਹਾਜ਼ ਸਕੂਲ ਦੀ ਬਾਹਰਲੀ ਕੰਧ ‘ਤੇ ਹਾਦਸਾਗ੍ਰਸਤ ਹੋ ਗਿਆ ਅਤੇ ਚਾਲਕ ਦਲ ਤੋਂ ਇਲਾਵਾ ਮਰਨ ਵਾਲਾ ਵਿਅਕਤੀ ਸਥਾਨਕ ਨਿਵਾਸੀ ਸੀ।

ਕਰੈਸ਼ ਸਾਈਟ ‘ਤੇ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਅੱਗ ਲੱਗ ਗਈ। ਅੱਗ ਬੁਝਾਉਣ ਲਈ ਫਾਇਰ ਫਾਈਟਰਜ਼ ਨੂੰ ਬੁਲਾਇਆ ਗਿਆ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਆਈਆਰਐਨਏ ਵੱਲੋਂ ਜਾਰੀ ਵੀਡੀਓ ਫੁਟੇਜ ਜਾਰੀ ਕੀਤੀ। ਇਸ ਫੁਟੇਜ ਲੜਾਕੂ ਜਹਾਜ਼ ਇੱਕ ਕੰਧ ਦੇ ਨੇੜੇ ਸੜਦਾ ਦੇਖਿਆ ਜਾ ਸਕਦਾ ਹੈ ਜੋ ਸਕੂਲ ਦੇ ਮਲਬੇ ਵਿਚਕਾਰ ਅੱਗ ਨਾਲ ਕਾਲਾ ਹੋ ਗਿਆ ਸੀ। ਇਹ ਜਹਾਜ਼ ਤਬਰੇਜ਼ ਦੇ ਸ਼ਾਹਿਦ ਫਕੋਰੀ ਏਅਰਬੇਸ ‘ਤੇ ਤਾਇਨਾਤ ਸੀ। ਜਨਰਲ ਰੇਜ਼ਾ ਯੂਸਫ਼ਈ ਨੇ ਈਰਾਨੀ ਮੀਡੀਆ ਨੂੰ ਦੱਸਿਆ ਕਿ ਲੜਾਕੂ ਜਹਾਜ਼ ਸਿਖਲਾਈ ਮਿਸ਼ਨ ਤੋਂ ਵਾਪਸ ਪਰਤ ਰਿਹਾ ਸੀ ਜਦੋਂ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਆ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।