ਸ਼ਾਹਰੁਖ ਨੂੰ ਮਿਲਣ ਲਈ ਝਾਰਖੰਡ ਤੋਂ ਮੁੰਬਈ ਆਇਆ ਪ੍ਰਸ਼ੰਸਕ

3 ਨਵੰਬਰ 2024: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ (shahrukh khan) ਨੇ ਹਾਲ ਹੀ ‘ਚ ਆਪਣਾ 59ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਇਕੱਠ ਵੀ ਦੇਖਣ ਨੂੰ ਮਿਲਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਹਰੁਖ ਖਾਨ ਨੇ ਆਪਣੇ ਜਨਮਦਿਨ ਦੇ ਖਾਸ ਮੌਕੇ ‘ਤੇ ਮੰਨਤ ਦੀ ਬਾਲਕੋਨੀ ‘ਚ ਆਏ ਅਤੇ ਆਪਣੇ ਸਿਗਨੇਚਰ ਪੋਜ਼ ਨਾਲ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਹੁਣ ਸ਼ਾਹਰੁਖ ਦੇ ਇਕ ਪਾਗਲ ਪ੍ਰਸ਼ੰਸਕ ਦਾ ਵੀਡੀਓ ( video)  ਸਾਹਮਣੇ ਆਇਆ ਹੈ, ਜੋ ਪਿਛਲੇ 95 ਦਿਨਾਂ ਤੋਂ ਉਨ੍ਹਾਂ ਨੂੰ ਮਿਲਣ ਦਾ ਇੰਤਜ਼ਾਰ ਕਰ ਰਿਹਾ ਹੈ।

 

ਸਾਹਮਣੇ ਆਈ ਵੀਡੀਓ ਵਿੱਚ ਸ਼ਾਹਰੁਖ ਦਾ ਇੱਕ ਪ੍ਰਸ਼ੰਸਕ ਮੰੰਨਤ ਦੇ ਬਾਹਰ ਇੱਕ ਬੋਰਡ ਫੜੀ ਖੜ੍ਹਾ ਨਜ਼ਰ ਆ ਰਿਹਾ ਹੈ। ਕੈਮਰਾਮੈਨ (cameramen) ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਸ਼ਾਹਰੁਖ ਨੂੰ ਮਿਲਣ ਲਈ ਝਾਰਖੰਡ ਤੋਂ ਮੁੰਬਈ ਆਏ ਹਨ। ਉਹ ਪਿਛਲੇ 95 ਦਿਨਾਂ ਤੋਂ ਮੰਨਤ ਦੇ ਬਾਹਰ ਹੈ, ਤਾਂ ਜੋ ਸ਼ਾਹਰੁਖ ਉਸ ਨੂੰ ਦੇਖ ਸਕਣ ਅਤੇ ਉਸ ਨੂੰ ਮਿਲ ਸਕਣ। ਹਾਲਾਂਕਿ ਅਜੇ ਤੱਕ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਕੋਈ ਜਵਾਬ ਮਿਲਿਆ ਹੈ, ਜਿਸ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਬਾਹਰ ਖੜਾ ਇੰਤਜ਼ਾਰ ਕਰ ਰਿਹਾ ਹੈ। ਇਸ ਸਬੰਧੀ ਸ਼ਾਹਰੁਖ ਨਾਲ ਜੁੜੇ ਕਿਸੇ ਨਾਲ ਵੀ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ।

 

ਦੱਸ ਦੇਈਏ ਕਿ ਸ਼ਾਹਰੁਖ ਖਾਨ 2 ਨਵੰਬਰ ਨੂੰ 59 ਸਾਲ ਦੇ ਹੋ ਗਏ ਹਨ। ਪ੍ਰਸ਼ੰਸਕਾਂ ਲਈ ਬਾਲਕੋਨੀ ‘ਚ ਆਉਣ ਤੋਂ ਬਾਅਦ ਸ਼ਾਹਰੁਖ ਸ਼ਾਮ ਕਰੀਬ 6.30 ਵਜੇ ਬਾਲ ਗੰਧਰਵ ਰੰਗ ਮੰਦਰ ਹਾਲ ਪਹੁੰਚੇ। ਉਹ ਡਾਂਸ ਕਰਦੇ ਹੋਏ ਇਵੈਂਟ ਵਿੱਚ ਦਾਖਲ ਹੋਏ ਅਤੇ ਫਿਰ ਸਵਾਲਾਂ ਦੇ ਜਵਾਬ ਦਿੱਤੇ।

Scroll to Top