Drug Smuggler

ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਾ ਮੰਗਾ ਕੇ ਪੰਜਾਬ ‘ਚ ਨਸ਼ਾ ਵੇਚਣ ਵਾਲਾ ਨਸ਼ਾ ਤਸਕਰ ਪੁਲਿਸ ਵਲੋਂ ਗ੍ਰਿਫ਼ਤਾਰ

ਅੰਮ੍ਰਿਤਸਰ, 19 ਮਈ, 2023: ਪਾਕਿਸਤਾਨ ਪਾਸੋਂ ਅੰਤਰ-ਰਾਸ਼ਟਰੀ ਨਸ਼ਾ ਤਸਕਰਾਂ (Drug Smuggler) ਵੱਲੋਂ ਡਰੋਨ ਰਾਹੀਂ ਭਾਰਤ ਵਿੱਚ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਲਗਾਤਾਰ ਹੀ ਕੀਤੀਆਂ ਜਾ ਰਹੀਆਂ ਹਨ, ਇਨ੍ਹਾਂ ਵਿਚੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਬੀਐਸਐਫ ਤੇ ਪੁਲਿਸ ਵੱਲੋਂ ਨਕਾਮ ਕਰ ਦਿੱਤੀਆਂ ਜਾਂਦੀਆਂ ਹਨ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਪਾਕਿਸਤਾਨ ‘ਚ ਬੈਠੇ ਸਮਗਲਰਾਂ ਵੱਲੋਂ ਭਾਰਤ ਵਿੱਚ ਨਸ਼ਾ ਭੇਜਿਆ ਜਾ ਰਿਹਾ ਹੈ |

ਉਨ੍ਹਾਂ ਤੋਂ ਨਸ਼ਾ ਖਰੀਦਣ ਵਾਲੇ ਇਕ ਵਿਅਕਤੀ ਨੂੰ ਥਾਣਾ ਬੀ ਡਿਵੀਜ਼ਨ, ਅੰਮ੍ਰਿਤਸਰ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਿਟੀ-3 ਅਭਿਮੰਨਿਊ ਰਾਣਾ ਨੇ ਦੱਸਿਆ ਕਿ ਲਗਾਤਾਰ ਹੀ ਵਧ ਰਹੀ ਨਸ਼ੇ ਨੂੰ ਰੋਕਣ ਲਈ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਪੁਲਿਸ ਨੇ ਜੋਬਨਜੀਤ ਸਿੰਘ ਵਾਸੀ ਥਾਣਾ ਸਰਾਏ ਅਮਾਨਤ ਖਾਂ ਨੂੰ ਗ੍ਰਿਫਤਾਰ ਕੀਤਾ ਹੈ |

ਪੁਲਿਸ ਨੇ ਇਸ ਦੇ ਕੋਲੋਂ 2 ਕਿਲੋ 600 ਗ੍ਰਾਮ ਹੈਰੋਇਨ, 1 ਕਿਲੋ 250 ਗ੍ਰਾਮ ਨਸ਼ੀਲਾ ਪਾਊਡਰ, 7 ਲੱਖ 40 ਹਜ਼ਾਰ ਡਰੱਗ ਮਨੀ, ਇਕ ਪਿਸਤੌਲ 32 ਬੋਰ ਸਮੇਤ 5 ਰੋਂਦ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਜੋਬਨਜੀਤ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਨਾਲ ਫ਼ੋਨ ਰਾਹੀਂ ਸੰਪਰਕ ਵਿੱਚ ਸੀ ਅਤੇ ਹੈਰੋਇਨ ਦੀ ਖੇਪ ਡਰੋਨ ਰਾਹੀਂ ਪਿੰਡ ਭਰੋਵਾਲ ਥਾਣਾ ਘਰਿੰਡਾ ਵਿੱਚ ਮੰਗਾਈ ਸੀ | ਇਸ ਵੱਲੋਂ ਅੱਗੇ ਵੱਖ-ਵੱਖ ਥਾਵਾਂ ਤੇ ਸਪਲਾਈ (Drug Smuggler) ਕੀਤੀ ਜਾਣੀ ਸੀ | ਇਸਦੇ ਨਾਲ ਹੀ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚੋਂ ਇਸ ਦਾ ਰਿਮਾਂਡ ਹਾਸਲ ਕਰਕੇ ਇਸ ਦੇ ਦੇ ਸਾਰੇ ਲਿੰਕ ਖੰਘਾਲਣ ਦੀ ਕੋਸ਼ਿਸ਼ ਕਰ ਰਹੇ ਹਨ |

Scroll to Top