ਸ੍ਰੀ ਦਰਬਾਰ ਸਾਹਿਬ

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਇੱਕ ਸ਼ਰਧਾਲੂ ਦੀ ਦੁੱਖਦਾਈ ਮੌ.ਤ

ਚੰਡੀਗੜ੍ਹ, 07 ਫਰਵਰੀ 2025: ਅੰਮ੍ਰਿਤਸਰ ਵਿਖੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ‘ਚ ਅੱਜ ਸਵੇਰੇ 9 ਵਜੇ ਦੇ ਕਰੀਬ ਇੱਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੀ ਗਈ | ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਦੁੱਖ ਭੰਜਨੀ ਬੇਰੀ ਦੇ ਹੇਠ ਸਰੋਵਰ ‘ਚ ਇਸ਼ਨਾਨ ਕਰਕੇ, ਜਦੋਂ ਬਾਹਰ ਨਿਕਲਿਆ ਤਾਂ ਉਸ ਨੂੰ ਅਚਨਚੇਤ ਦਿਲ ਦਾ ਦੌਰਾ ਪਿਆ ਗਿਆ ਤੇ ਮੌਕੇ ‘ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ |

ਇਸ ਦੌਰਾਨ ਡਿਊਟੀ ‘ਤੇ ਤਾਇਨਾਤ ਸੇਵਾਦਾਰਾ ਨੇ ਬਜ਼ੁਰਗ ਨੂੰ ਤੁਰੰਤ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਜਾਂਚ ਕਰਨ ਤੋਂ ਬਾਅਦ ਬਜ਼ੁਰਗ ਨੂੰ ਮ੍ਰਿਤਕ ਐਲਾਨ ਦਿੱਤਾ | ਮ੍ਰਿਤਕ ਸ਼ਰਧਾਲੂ ਦੀ ਪਛਾਣ ਉਸਦੀ ਜੇਬ੍ਹ ‘ਚੋਂ ਮਿਲੀ ਪਰਚੀ ਦੇ ਮੁਤਾਬਕ ਧਰਮਜੀਤ ਸਿੰਘ, ਵਾਸੀ ਫਰੀਦਕੋਟ ਵਜੋਂ ਹੋਈ ਹੈ |

Read More: Amritsar News: ਸ੍ਰੀ ਦਰਬਾਰ ਸਾਹਿਬ ਦੇ ਜੋੜਾ ਘਰ ‘ਚ ਸੇਵਾ ਕਰ ਰਹੇ ਨੌਜਵਾਨ ਦੀ ਮੌਤ, ਜਾਣੋ ਕਿ ਰਿਹਾ ਕਾਰਨ

Scroll to Top