Rupnagar

ਰੂਪਨਗਰ ‘ਚ ਕੱਟੇ ਗਏ ਨੀਲੇ ਕਾਰਡਾਂ ਦੇ ਵਿਰੋਧ ‘ਚ ਤਹਿਸੀਲਦਾਰ ਨੂੰ ਪੰਜਾਬ ਸਰਕਾਰ ਦੇ ਨਾਂ ਸੌਂਪਿਆ ਮੰਗ ਪੱਤਰ

ਰੂਪਨਗਰ , 03 ਜੁਲਾਈ 2023: ਰੂਪਨਗਰ (Rupnagar) ਦੇ ਵਿੱਚ ਕੱਟੇ ਗਏ ਨੀਲੇ ਕਾਰਡਾਂ ਦੇ ਵਿਰੋਧ ਵਿੱਚ ਤਹਿਸੀਲਦਾਰ ਰੂਪਨਗਰ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਹੈ | ਇਸ ਮੌਕੇ ‘ਤੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਅਤੇ ਉਨ੍ਹਾਂ ਦੀ ਸਮੂਹ ਕੌਂਸਲਰਾਂ ਦੀ ਟੀਮ ਨੇ ਇਹ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਂ ਸੌਂਪਿਆ ਹੈ ।

ਇਸ ਮੌਕੇ ਗੱਲਬਾਤ ਦੌਰਾਨ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਰੂਪਨਗਰ ਦੇ ਵਿੱਚ ਕੁਝ ਇਲਾਕੇ ਇਹੋ-ਜਿਹੇ ਹਨ ਜਿਹਨਾਂ ਦੇ ਲੋਕ ਸਿਰਫ ਸਰਕਾਰੀ ਕਣਕ ਦੇ ਉੱਤੇ ਹੀ ਆਪਣਾ ਜੀਵਨ ਬਸਰ ਕਰ ਰਹੇ ਹਨ ਅਤੇ ਉਹ ਇਹਨਾਂ ਲੋਕਾਂ ਦੇ ਕਾਰਡ ਕੱਟਣ ਦਾ ਵਿਰੋਧ ਕਰਦੇ ਹਨ।

ਇਸ ਮੌਕੇ ਗੱਲਬਾਤ ਦੌਰਾਨ ਵਾਰਡ ਨੰਬਰ ਇਕ ਤੋਂ ਕਾਂਗਰਸ ਦੇ ਕੌਂਸਲਰ ਰਿੰਕੂ ਨੇ ਕਿਹਾ ਕਿ ਕਈ ਲੋਕ ਝੁੱਗੀ ਝੌਂਪੜੀਆਂ ਦੇ ਵਿੱਚ ਰਹਿੰਦੇ ਹਨ ਅਤੇ ਇਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਕਾਰਡ ਕੱਟੇ ਗਏ ਹਨ ਅਤੇ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਨ੍ਹਾਂ ਲੋਕਾਂ ਦੀ ਦੁਆਰਾ ਵੈਰੀਫਿਕੇਸ਼ਨ ਕਰਵਾ ਕੇ ਕਾਰਡ ਚਾਲੂ ਕਰਵਾਏ ਜਾਣ।

Scroll to Top