ਗੁਰਦਾਸਪੁਰ , 8 ਮਾਰਚ 2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੀ ਕੌਰ ਕਮੇਟੀ ਦੀ ਅਗਵਾਈ ਹੇਠ ਆਗੂਆਂ ਦਾ ਵਫ਼ਦ ਜ਼ਿਲ੍ਹਾ ਪਠਾਨਕੋਟ ਦੇ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਵਿੱਚ ਮੰਗ ਚੁੱਕੀ ਜਾਵੇ ਕਿ ਚੰਡੀਗੜ੍ਹ ਵਿੱਚ ਚੱਲ ਰਹੇ ਕੋਮੀ ਇਨਸ਼ਾਫ ਮੋਰਚੇ ਦੀਆ ਮੰਗਾ ਨੂੰ ਤੁਰੰਤ ਮੰਨ ਕੇ ਸਜ਼ਾਵਾਂ ਕੱਟ ਚੁੱਕੇ 9 ਬੰਦੀ ਸਿੰਘਾ ਨੂੰ ਰਿਹਾਅ ਕੀਤਾ ਜਾਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਵਿਧਾਨ ਸਭਾ ਵਿੱਚ ਸ਼ਖਤ ਕਨੂੰਨ ਬਣਾ ਕੇ ਉਹਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਸਾਲ 2015 ਵਿੱਚ ਕੋਟਕਪੂਰਾ ਬਹਿਬਲ ਕਲਾਂ ਦੇ ਗੋਲੀ ਕਾਂਡ ਜੁੰਮੇਵਾਰ ਵਿਅਕਤੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਹਨਾਂ ਮੰਗਾ ਸੰਬੰਧੀ ਕੋਮੀ ਇਨਸ਼ਾਫ ਮੋਰਚੇ ਵਲੋ ਕੀਤੇ ਜਾ ਰਹੇ ਸ਼ਘਰੰਸ਼ ਅਤੇ ਮਸਲੇ ਨੂੰ ਜਲਦੀ ਨਬੇੜਿਆ ਜਾਵੇ।
ਆਗੂਆਂ ਨੇ ਮੰਤਰੀ ਨੂੰ ਕਿਹਾ ਕਿ ਤੁਹਾਨੂੰ ਸੂਬਾ ਨਿਵਾਸੀਆ ਨੇ ਆਪਣੇ ਪ੍ਰਤੀਨਿਧੀ ਚੁਣਿਆ ਹੈ ਆਪਣੇ ਸੂਬੇ ਦੇ ਲੋਕਾਂ ਨਾਲ ਹੁੰਦੀ ਬੇਇਨਸਾਫੀ ਨੂੰ ਰੋਕਣ ‘ਤੇ ਇਨਸ਼ਾਫ ਦਿਵਾਉਣ ਲਈ ਵਿਧਾਨ ਸਭਾ ਲੋਕਸਭਾ ਤੇ ਰਾਜ ਸਭਾ ਵਿੱਚ ਆਵਾਜ਼ ਚੁੱਕਣਾ ਤੁਹਾਡੀ ਜਿੰਮੇਵਾਰੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਅੱਲੜ ਪਿੰਡੀ, ਸਤਨਾਮ ਸਿੰਘ ਖਜਾਨਚੀ, ਜਤਿੰਦਰ ਸਿੰਘ ਵਰਿਆ, ਸੁਖਜਿੰਦਰ ਸਿੰਘ ਗੋਤ, ਕੁਲਜੀਤ ਸਿੰਘ ਹਯਾਤ ਨਗਰ,ਕੈਪਟਨ ਸ਼ਮਿੰਦਰ ਸਿੰਘ, ਕਰਨੈਲ ਸਿੰਘ ਆਦੀ, ਸੁਖਦੇਵ ਸਿੰਘ ਅੱਲੜ ਪਿੰਡੀ,ਹਾਜਰ ਸਨ।