12 ਨਵੰਬਰ 2024: ਕੈਨੇਡਾ (canada) ਤੋਂ ਆਈ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੀ, ਜਿਥੇ ਉਹਨਾਂ ਪਹੁੰਚ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨਾਲ ਮੁਲਾਕਾਤ ਕੀਤੀ, ਮੁਲਾਕਾਤ ਦੌਰਾ ਉਹਨਾਂ ਨੂੰ ਇੱਕ ਮੰਗ ਪੱਤਰ (letter) ਸੌਂਪਿਆ ਗਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਨਾਮਕ ਨੌਜਵਾਨ ਨੇ ਦੱਸਿਆ ਕਿ ਕੈਨੇਡਾ ਦੇ ਕੈਲਗਰੀ (calgery) ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਜੋ ਕਿ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਉਹ ਗੁਰਦੁਆਰਾ ਸਾਹਿਬ ਦੇ ਮੈਂਬਰ ਬਣੇ ਹੋਏ ਹਨ, ਅਤੇ ਜਦੋਂ ਤੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਬਣੀ ਸੀ ਉਦੋਂ ਵੀ ਸੰਗਤ ਵੱਲੋਂ ਲਿਖਤੀ ਰੂਪ ਦੇ ਵਿੱਚ ਪੱਤਰ ਦਿੱਤਾ ਗਿਆ ਸੀ, ਕਿ ਜੋ ਸੇਵਾਦਾਰ ਨਸ਼ੇ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਡਿਊਟੀ ਤੋਂ ਲਾਇਆ ਜਾਵੇ। ਸੰਗਤ ਵੱਲੋਂ ਇਸ ਚੀਜ ਦਾ ਵਿਰੋਧ ਕੀਤਾ ਗਿਆ ਅਤੇ ਉਸੇ ਦੇ ਚਲਦੇ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੇ ਹਾਂ, ਉਥੇ ਹੀ ਨੌਜਵਾਨ ਨੇ ਕਿਹਾ ਕਿ ਜੋ ਗੁਰੂ ਦੀ ਬੇਅਦਬੀ ਕਰ ਰਹੇ ਹਨ ਉਹਨਾਂ ਮੈਂਬਰਾਂ ਦੇ ਵਿਰੁੱਧ ਹੁਕਮਨਾਮਾ ਜਾਰੀ ਕਰਕੇ ਕਾਰਵਾਈ ਕੀਤੀ ਜਾਵੇ|