ਸਿੱਖਿਆ ਅਫਸਰ

ਤਰੱਕੀਆਂ ਨਾ ਹੋਣ ਕਾਰਨ ਸਬੰਧੀ ਇਕ ਅਧਿਆਪਕ ਵਫਦ ਵੱਲੋਂ ਜ਼ਿਲਾ ਸਿੱਖਿਆ ਅਫਸਰ ਨਾਲ ਮੁਲਾਕਾਤ

ਗੁਰਦਾਸਪੁਰ, 22 ਜਨਵਰੀ 2024: ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਦਾ ਇਕ ਵਫਦ ਅਧਿਆਪਕ ਆਗੂ ਤੇਜਿੰਦਰ ਸਿੰਘ ਸ਼ਾਹ, ਕੁਲਦੀਪ ਪੂਰੋਵਾਲ ਅਤੇ ਉਂਕਾਰ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲਾ ਸਿੱਖਿਆ ਅਫਸਰ (ਐ) ਨੂੰ ਮਿਲਿਆ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਈ.ਟੀ.ਟੀ ਤੋਂ ਹੈੱਡ ਟੀਚਰਜ ਤਰੱਕੀਆਂ ਵਿੱਚ ਬੇਲੋੜੀ ਦੇਰੀ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲਗਭਗ 90 ਦੇ ਕਰੀਬ ਈ.ਟੀ.ਟੀ ਅਧਿਆਪਕ ਤਰੱਕੀ ਨੂੰ ਉਡੀਕ ਰਹੇ ਹਨ।

ਆਗੂਆਂ ਨੇ ਮੰਗ ਕੀਤੀ ਕਿ ਲੋਕ ਸਭਾ ਚੋਣਾਂ ਦੇ ਜਾਬਤੇ ਤੋਂ ਪਹਿਲਾਂ ਤਰੱਕੀਆਂ ਕੀਤੀਆਂ ਜਾਣ। ਆਗੂਆਂ ਨੇ ਕਿਹਾ ਕਿ ਸੀਨੀਅਰਤਾ ਸੂਚੀ ਦਾ ਕੰਮ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤਰੱਕੀਆਂ ਦੇ ਕੰਮ ਵਿੱਚ ਤੇਜੀ ਨਹੀ ਲਿਆਂਦੀ ਤਾਂ ਜਲਦ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਅਨਿਲ ਕੁਮਾਰ, ਬਲਵਿੰਦਰ ਰਾਜਾ, ਮਨਜੀਤ ਸਿੰਘ, ਜਗਦੀਪ ਰਾਜ ਬੈਂਸ, ਮਦਨ ਲਾਲ, ਗੁਰਪਿੰਦਰ ਸਿੰਘ, ਪਰਮਿੰਦਰ ਸਿੰਘ, ਜਸਵੰਤ ਸਿੰਘ, ਸਤਵਿੰਦਰ ਸਿੰਘ, ਤਨਵੀਰ ਸਿੰਘ, ਨਾਨਕ ਸਿੰਘ, ਕੁਲਬੀਰ ਸਿੰਘ, ਹਰਚਰਨ ਸਿੰਘ, ਹਰਜੀਤ ਸਿੰਘ, ਮਨਿੰਦਰ ਸਿੰਘ ਆਦਿ ਮੌਜੂਦ ਸਨ।

Scroll to Top