ਅੰਮ੍ਰਿਤਸਰ, 22 ਜਨਵਰੀ 2024: ਅੰਮ੍ਰਿਤਸਰ ਦੇ ਛੇਹਰਾਟਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ ਇੱਕ ਘਰਵਾਲੇ-ਘਰਵਾਲੀ ਵੱਲੋਂ ਖ਼ੁਦਕੁਸ਼ੀ (suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਖੁਦਕੁਸ਼ੀ ਕਰਨ ਵਾਲੇ ਜੋੜੇ ਦੇ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ |
ਇਸ ਸੰਬੰਧ ਵਿੱਚ ਜਦੋਂ ਨਜ਼ਦੀਕ ਰਹਿਣ ਵਾਲੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਰਿਵਾਰ ਕੁਝ ਮਹੀਨੇ ਪਹਿਲਾਂ ਹੀ ਇੱਥੇ ਆ ਕੇ ਸ਼ਿਫਟ ਹੋਇਆ ਹੈ ਅਤੇ ਮ੍ਰਿਤਕ ਬੀਬੀ ਸਰਕਾਰੀ ਟੀਚਰ ਸੀ ਅਤੇ ਉਸਦਾ ਘਰ ਵਾਲਾ ਟੈਕਸੀ ਚਲਾਉਂਦਾ ਸੀ ਅਤੇ ਇਹਨਾਂ ਵੱਲੋਂ ਖ਼ੁਦਕੁਸ਼ੀ (suicide) ਕਿਉਂ ਕੀਤੀ ਗਈ ਇਸ ਦੇ ਕਾਰਨਾਂ ਦਾ ਨਹੀਂ ਪਤਾ ਚੱਲਿਆ ਅਤੇ ਉਹਨਾਂ ਦੱਸਿਆ ਕਿ ਮ੍ਰਿਤਕ ਜੋੜੇ ਦੀ ਇੱਕ ਛੋਟੀ ਬੇਟੀ ਵੀ ਹੈ ਅਤੇ ਹੁਣ ਇਸ ਮਾਮਲੇ ਚ ਪੁਲਿਸ ਜਾਂਚ ਕਰ ਰਹੀ ਹੈ।
ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਛੇਹਾਰਟਾ ਦੇ ਐਸਐਚਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਮਨੀਸ਼ ਕੁਮਾਰ ਹੈ ਅਤੇ ਉਸਦੀ ਘਰਵਾਲੀ ਦਾ ਨਾਂ ਆਰਤੀ ਹੈ ਅਤੇ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਬੀਬੀ ਖ਼ੁਦ ਸਰਕਾਰੀ ਨੌਕਰੀ ਕਰਦੀ ਸੀ ਅਤੇ ਇਹਨਾਂ ਦੇ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਤੇ ਹੁਣ ਫਿਲਹਾਲ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਬੀਬੀ ਦੇ ਸਰੀਰ ਦੇ ਉੱਪਰੋਂ ਕੁਝ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ ਅਤੇ ਇਸ ਦੇ ਲਈ ਪਹਿਲਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਪੋਸਟਮਾਰਟਮ ਤੋਂ ਬਾਅਦ ਜੋ ਵੀ ਰਿਪੋਰਟ ਆਵੇਗੀ ਉਸ ਦੇ ਹਿਸਾਬ ਨਾਲ ਬੰਦੀ ਕਾਰਵਾਈ ਕੀਤੀ ਜਾਵੇਗੀ।