ਚੰਡੀਗੜ੍ਹ, 12 ਅਗਸਤ 2024: ਲੁਧਿਆਣਾ (Ludhiana) ਦੇ ਮਾਡਲ ਟਾਊਨ ਸਥਿਤ ਪਾਣੀ ਦੀ ਟੈਂਕੀ ‘ਤੇ ਇੱਕ ਜੋੜਾ ਚੜ੍ਹ ਗਿਆ ਹੈ। ਇਸ ਦੌਰਾਨ ਜੋੜੇ ਨੂੰ ਟੈਂਕੀ ‘ਤੇ ਚੜ੍ਹਦਿਆਂ ਦੇਖ ਕੇ ਆਸ-ਪਾਸ ਹਫੜਾ-ਦਫੜੀ ਮਚ ਗਈ | ਟੈਂਕੀ ‘ਤੇ ਚੜ੍ਹੇ ਜੋੜੇ ਦਾ ਕਹਿਣਾ ਹੈ ਕਿ ਗਲੋਬਲ ਨਾਂ ਦੀ ਟਰੈਵਲ ਕੰਪਨੀ ਦੇ ਏਜੰਟ ਨੇ ਉਨ੍ਹਾਂ ਨਾਲ 10 ਲੱਖ ਰੁਪਏ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰੀ ਹੈ। ਉਹ ਕਈ ਦਿਨਾਂ ਤੋਂ ਗੇੜੇ ਮਾਰ ਰਿਹਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ |ਟੈਂਕੀ ‘ਤੇ ਚੜ੍ਹਨ ਵਾਲੇ ਵਿਅਕਤੀ ਦਾ ਨਾਂ ਹਰਦੀਪ ਸਿੰਘ ਅਤੇ ਉਸ ਦੀ ਘਰਵਾਲੀ ਦਾ ਨਾਂ ਅਮਨਦੀਪ ਕੌਰ ਦੱਸਿਆ ਜਾ ਰਿਹਾ ਹੈ | ਪੁਲਿਸ ਮੌਕੇ ‘ਤੇ ਪਹੁੰਚੀ ਹੈ ਅਤੇ ਜੋੜੇ ਨੂੰ ਟੈਂਕੀ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ |
ਜਨਵਰੀ 19, 2025 8:39 ਪੂਃ ਦੁਃ