July 2, 2024 2:12 am
ਦੋ ਵਿੱਤ ਬਿੱਲ ਪਾਸ

ਮਾਈਨਿੰਗ ਸਬੰਧੀ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕਰਨ ਲਈ ਹੋਵੇਗੀ ਸਲਾਹਕਾਰ ਦੀ ਨਿਯੁਕਤੀ

ਐੱਸ.ਏ.ਐੱਸ. ਨਗਰ, 28 ਨਵੰਬਰ 2023: ਜ਼ਿਲ੍ਹਾ ਮਾਈਨਿੰਗ ਅਫ਼ਸਰ, ਕੇਤਨ ਖੰਨਾ, ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਐੱਸ.ਏ.ਐੱਸ. ਨਗਰ ਵੱਲੋਂ ਜ਼ਿਲ੍ਹਾ ਸਰਵੇਖਣ ਰਿਪੋਰਟ, ਸਸਟੇਨਏਬਲ ਸੈਂਡ ਮਾਈਨਿੰਗ (mining) ਮੈਨਜਮੈਂਟ ਗਾਈਡਲਾਈਨਜ਼, 2016 ਅਤੇ ਐੱਮ.ਓ.ਈ.ਐੱਫ. ਐਂਡ ਸੀ.ਸੀ. ਵੱਲੋਂ ਜਾਰੀ ਐਨਫੋਰਸਮੈਂਟ ਐਂਡ ਮੌਨੀਟਰਿੰਗ ਗਾਈਡਲਾਈਨਜ਼ ਫ਼ਾਰ ਸੈਂਡ ਮਾਈਨਿੰਗ, 2020 ਅਤੇ ਮਾਣਯੋਗ ਸੁਪਰੀਮ ਕੋਰਟ, ਮਾਣਯੋਗ ਹਾਈ ਕੋਰਟ ਅਤੇ ਮਾਣਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਨਿਰਦੇਸ਼ਾਂ ਅਨੁਸਾਰ ਤਿਆਰ ਕਰਨ ਲਈ ਸਲਾਹਕਾਰ ਨਿਯੁਕਤ ਕਰਨ ਦੀ ਪ੍ਰਕਿਰਿਆ ਕੀਤੀ ਜਾਣੀ ਹੈ।

ਇਸ ਬਾਬਤ ਨੋਟਿਸ ਫਾਰ ਐਕਪ੍ਰੈਸ਼ਨ ਆਫ਼ ਇਨਟਰਸਟ ਸਮੇਤ ਮੁਕੰਮਲ ਜਾਣਕਾਰੀ ਨੂੰ ਵਿਭਾਗ ਦੀ ਵੈੱਬਸਾਈਟ ਮਾਈਨਸਐਂਡਜਿਓਲੋਜੀ ਡੋਟ ਪੰਜਾਬ ਡੋਟ ਜੀਓਵੀ ਡੋਟ ਇੰਨ (https://minesandgeology.punjab.gov.in/ ) ਤੋਂ ਹਾਸਿਲ ਕੀਤਾ ਜਾ ਸਕਦਾ ਹੈ।