Site icon TheUnmute.com

ਬਠਿੰਡਾ ਪੁਲਿਸ ਲਾਈਨ ‘ਚ ਤਾਇਨਾਤ ਕਾਂਸਟੇਬਲ ਵੱਲੋਂ ਰਾਈਫਲ ਸਾਫ਼ ਕਰਦਿਆਂ ਚੱਲੀ ਗੋਲੀ, ਗੰਭੀਰ ਜਖਮੀ

ਦੋ ਵਿੱਤ ਬਿੱਲ ਪਾਸ

ਬਠਿੰਡਾ, 24 ਨਵੰਬਰ 2023: ਬਠਿੰਡਾ (Bathinda) ਵਿਖੇ ਪੁਲਿਸ ਲਾਈਨ ‘ਚ ਤਾਇਨਾਤ ਕਾਂਸਟੇਬਲ ਅਮਨਪ੍ਰੀਤ ਸਿੰਘ ਵੱਲੋਂ ਜਦੋਂ ਆਪਣੀ ਰਾਈਫਲ ਸਾਫ਼ ਕੀਤੀ ਜਾ ਰਹੀ ਸੀ ਤਾਂ ਅਚਾਨਕ ਗੋਲੀ ਚੱਲ ਗਈ, ਜੋ ਉਸਦੇ ਸਿਰ ਵਿੱਚ ਜਾ ਲੱਗੀ ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਲਿਆਉਂਦਾ ਗਿਆ ਅਤੇ ਬਠਿੰਡਾ ਸਿਵਲ ਹਸਪਤਾਲ ਵੱਲੋਂ ਉਸ ਨੂੰ ਮੈਕਸ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ |

ਜਿੱਥੇ ਉਸ ਦਾ ਇਲਾਜ ਹੋਣ ਤੋਂ ਬਾਅਦ ਉਸ ਨੂੰ ਏਮਸ ਹਸਪਤਾਲ ਬਠਿੰਡਾ (Bathinda) ਵਿਖੇ ਰੈਫਰ ਕਰ ਦਿੱਤਾ ਗਿਆ, ਕਾਂਸਟੇਬਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਪੀਐਚ ਦਾ ਕਹਿਣਾ ਹੈ ਕਿ ਕਾਂਸਟੇਬਲ ਸਵੇਰੇ ਆਪਣੀ ਰਾਈਫਲ ਸਾਫ਼ ਕਰ ਰਿਹਾ ਸੀ,ਅਚਾਨਕ ਗੋਲੀ ਚੱਲ ਗਈ ਅਤੇ ਗੰਭੀਰ ਜ਼ਖਮੀ ਹੋ ਗਿਆ |

Exit mobile version