Site icon TheUnmute.com

SBI ਦੀ ਮੇਨ ਬ੍ਰਾਂਚ ‘ਚੋ ਇੱਕ ਬੱਚਾ 35 ਲੱਖ ਨਾਲ ਭਰਿਆ ਬੈਗ ਲੈ ਕੇ ਫ਼ਰਾਰ

SBI

ਪਟਿਆਲਾ 03 ਅਗਸਤ 2022: ਪਟਿਆਲਾ ਦੇ ਸ਼ੇਰਾਂਵਾਲਾ ਗੇਟ ਵਿਖੇ ਸਥਿਤ ਐਸਬੀਆਈ ਬੈਂਕ ਦੀ ਮੇਨ ਬ੍ਰਾਂਚ ਵਿਚੋਂ ਕਰੀਬ ਬਾਰ੍ਹਾਂ ਸਾਲ ਦਾ ਇੱਕ ਬੱਚਾ 35 ਲੱਖ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ | ਜਾਣਕਾਰੀ ਮੁਤਾਬਕ ਇਹ ਘਟਨਾ ਐਸਬੀਆਈ ਦੀ ਮੇਨ ਬ੍ਰਾਂਚ ਦੀ ਉਸ ਥਾਂ ’ਤੇ ਵਾਪਰੀ ਜੋ ਪਾਬੰਦੀਸ਼ੁਦਾ ਏਰੀਆ ਹੈ। ਭਾਵ ਇਥੇ ਬੈਂਕ ਦਾ ਕੈਸ਼ ਪਿਆ ਹੁੰਦਾ ਹੈ, ਜਿੱਥੇ ਕਿਸੇ ਵਿਅਕਤੀ ਨੂੰ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ |

ਪਰ ਅੱਜ ਇਸ ਥਾਂ ਤੋਂ ਇਕ ਬੱਚਾ 35 ਲੱਖ ਦੀ ਨਕਦੀ ਦੇ ਨੋਟਾਂ ਵਾਲਾ ਬੈਗ ਚੁੱਕ ਕੇ ਫ਼ਰਾਰ ਹੋ ਗਿਆ। ਬੈਂਕ ਦੇ ਮੁਲਾਜ਼ਮਾਂ ਮੁਤਾਬਕ ਇਹ ਕੈਸ਼ ਏਟੀਐਮਾਂ ਵਿਚ ਪਾਉਣ ਲਈ ਰੱਖਿਆ ਗਿਆ ਸੀ |ਇਸ ਘਟਨਾ ਤੋਂ ਬਾਅਦ ਬੈਂਕ ਵਿਚ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਇਸ ਮੌਕੇ ’ਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਹਨ। ਬੈਂਕ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ।

Exit mobile version