ਚੰਡੀਗੜ, 29 ਜੂਨ 2024: ਹਰਿਆਣਾ (Haryana) ਸਰਕਾਰ ਨੇ ਅੱਜ ਨੈਸ਼ਨਲ ਯੂਨੀਵਰਸਿਟੀ ਆਫ ਫੋਰੈਂਸਿਕ ਸਾਇੰਸਿਜ਼, ਗਾਂਧੀਨਗਰ ਵਿਚਕਾਰ ਫੋਰੈਂਸਿਕ ਵਿਗਿਆਨ ਦੀ ਸਿਖਲਾਈ ਅਤੇ ਪਛਾਣੇ ਗਏ ਅਪਰਾਧਾਂ ਲਈ ਪ੍ਰਯੋਗਸ਼ਾਲਾ ਟੈਸਟਿੰਗ ਸੁਵਿਧਾਵਾਂ ‘ਚ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਲਈ ਐਮਓਯੂ ‘ਤੇ ਦਸਤਖ਼ਤ ਕੀਤੇ ਹਨ | ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮਨੋਹਰ ਲਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਅਤੇ ਸਪੀਕਰ ਗਿਆਨ ਚੰਦ ਗੁਪਤਾ ਸਮੇਤ ਹੋਰ ਵੀ ਮੌਜੂਦ ਰਹੇ |
ਇਸ ਸਮਝੌਤੇ ਦਾ ਮੁੱਖ ਉਦੇਸ਼ ਫੋਰੈਂਸਿਕ ਅਤੇ ਮੁਕੱਦਮੇ ਦੀ ਸਿਖਲਾਈ, ਖੋਜ ਅਤੇ ਫੋਰੈਂਸਿਕ ਨਮੂਨਿਆਂ ਦੀ ਜਾਂਚ ਦੇ ਖੇਤਰ ‘ਚ ਸਹਿਯੋਗੀ ਗਤੀਵਿਧੀਆਂ ਨੂੰ ਸੁਚਾਰੂ ਬਣਾਉਣਾ ਤੇ ਹੋਰ ਮਜ਼ਬੂਤ ਕਰਨਾ ਹੈ। ਇਸਦੇ ਨਾਲ ਹੀ ਹਰਿਆਣਾ ‘ਚ 50 ਏਕੜ ਜ਼ਮੀਨ ਉੱਤੇ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਦਾ ਖੇਤਰੀ ਕੈਂਪਸ ਸਥਾਪਿਤ ਕਰਨ ਦਾ ਪ੍ਰਸਤਾਵ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਵਿਚਾਰ ਲਈ ਭੇਜਿਆ ਹੈ।