July 4, 2024 3:18 pm
Russia

ਰੂਸ ‘ਚ ਹਾਈਪਰਸੋਨਿਕ ਮਿਜ਼ਾਈਲਾਂ ਦੇ ਤਿੰਨ ਮਾਹਰ ਵਿਗਿਆਨੀਆਂ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ

ਚੰਡੀਗੜ੍ਹ ,03 ਜੂਨ 2023: ਰੂਸ (Russia) ਨੇ ਹਾਈਪਰਸੋਨਿਕ ਮਿਜ਼ਾਈਲ ਦੀ ਤਕਨੀਕ ‘ਤੇ ਕੰਮ ਕਰ ਰਹੇ ਆਪਣੇ ਤਿੰਨ ਵਿਗਿਆਨੀਆਂ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰ ਲਿਆ ਹੈ। ਤਿੰਨਾਂ ‘ਤੇ ਚੀਨ ਨੂੰ ਮਿਜ਼ਾਈਲ ਤਕਨੀਕ ਨਾਲ ਜੁੜੀ ਗੁਪਤ ਜਾਣਕਾਰੀ ਦੇਣ ਦਾ ਦੋਸ਼ ਹੈ। ਤਿੰਨੋਂ ਸਾਇਬੇਰੀਅਨ ਸ਼ਹਿਰ ਨੋਵੋਸਿਬਿਰਸਕ ਵਿੱਚ ਇੱਕ ਸੰਸਥਾ ਵਿੱਚ ਕੰਮ ਕਰਦੇ ਸਨ।

ਪਹਿਲੇ ਵਿਗਿਆਨੀ ਅਨਾਤੋਲੀ ਨੂੰ ਵੀਰਵਾਰ ਨੂੰ ਸੁਣਵਾਈ ਲਈ ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ਲਿਆਂਦਾ ਗਿਆ। ਉਨ੍ਹਾਂ ਦੀ ਹਿਰਾਸਤ 10 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਮੁਕੱਦਮੇ ਦੇ ਵੇਰਵੇ ਜਨਤਕ ਨਹੀਂ ਕੀਤੇ ਜਾਣਗੇ। ਮੀਡੀਆ ਨੂੰ ਵੀ ਇਸ ਤੋਂ ਦੂਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਵਿਗਿਆਨੀਆਂ ਦੇ ਵਕੀਲਾਂ ਨੇ ਵੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਤਿੰਨਾਂ ਨੂੰ ਪਿਛਲੇ ਸਾਲ ਜੂਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ 76 ਸਾਲਾ ਅਨਾਤੋਲੀ ਨੂੰ ਦੋ ਵਾਰ ਦਿਲ ਦੇ ਦੌਰੇ ਪੈ ਚੁੱਕੇ ਹਨ। ਉਸ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ।

ਰੂਸ (Russia) ਦੇ ਰਾਸ਼ਟਰਪਤੀ ਦਫਤਰ ਕ੍ਰੇਮਲਿਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਤਿੰਨ ਵਿਗਿਆਨੀਆਂ (ਅਨਾਟੋਲੀ, ਅਲੈਗਜ਼ੈਂਡਰ ਅਤੇ ਵੈਲਰੀ) ਦੇ ਖਿਲਾਫ ਦੋਸ਼ ਬਹੁਤ ਗੰਭੀਰ ਹਨ। ਰਿਪੋਰਟਾਂ ਮੁਤਾਬਕ ਤਿੰਨਾਂ ਵਿਗਿਆਨੀਆਂ ‘ਤੇ ਸਾਲ 2017 ‘ਚ ਚੀਨ ‘ਚ ਆਯੋਜਿਤ ਇਕ ਸੰਮੇਲਨ ‘ਚ ਮਿਜ਼ਾਈਲਾਂ ਦੇ ਰਾਜ਼ ਵੇਚਣ ਦਾ ਦੋਸ਼ ਹੈ। ਸੇਂਟ ਪੀਟਰਸਬਰਗ ਦੀ ਅਦਾਲਤ ਨੇ ਇਸ ਮੁਕੱਦਮੇ ਨੂੰ ਟੌਪ ਸੀਕ੍ਰੇਟ ਕਰਾਰ ਦਿੱਤਾ ਹੈ। ਮਾਸਲੋਵ ਰੂਸ ਦੇ ਸਿਖਰ ਵਿਗਿਆਨ ਸੰਸਥਾਨ ਵਿੱਚ ਇੱਕ ਪ੍ਰੋਫੈਸਰ ਅਤੇ ਖੋਜਕਾਰ ਸੀ। ਤਿੰਨੋਂ ਵਿਗਿਆਨੀ ਹਾਈਪਰਸੋਨਿਕ ਮਿਜ਼ਾਈਲ ਮਾਹਰ ਹਨ।

ਉਹ ਰੂਸ ਦੀ ਅਗਲੀ ਪੀੜ੍ਹੀ ਦੀਆਂ ਮਿਜ਼ਾਈਲਾਂ ‘ਤੇ ਕੰਮ ਕਰ ਰਹੇ ਸਨ। ਇਹ ਮਿਜ਼ਾਈਲਾਂ ਆਵਾਜ਼ ਦੀ ਗਤੀ ਤੋਂ 10 ਗੁਣਾ ਤੇਜ਼ ਉੱਡ ਸਕਦੀਆਂ ਹਨ। ਤਿੰਨੋਂ ਵਿਗਿਆਨੀਆਂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਿਗਿਆਨੀਆਂ ਦੇ ਮੁਕੱਦਮੇ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ, ਰੂਸ ਦੀ ਸੰਸਦ ਨੇ ਅਪ੍ਰੈਲ ਵਿੱਚ ਦੇਸ਼ਧ੍ਰੋਹ ਲਈ 20 ਸਾਲ ਤੋਂ ਉਮਰ ਕੈਦ ਦੀ ਸਜ਼ਾ ਨੂੰ ਵਧਾਉਣ ਲਈ ਵੋਟ ਦਿੱਤੀ ਸੀ।