July 5, 2024 7:18 am
Kapurthala

ਕਪੂਰਥਲਾ ‘ਚ ਲੜਕੀ ਦੇ ਨਾਲ ਛੇੜਛਾੜ ਦਾ ਮਾਮਲਾ ਆਇਆ ਸਾਹਮਣੇ, ਬੱਸ ਦੇ ਤੋੜੇ ਸ਼ੀਸ਼ੇ

ਕਪੂਰਥਲਾ, 15 ਦਸੰਬਰ 2023: ਕਪੂਰਥਲਾ (Kapurthala) ਦੇ ਪ੍ਰਵੇਸ਼ ਨਗਰ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਕੁਝ ਬੱਸ ਸਵਾਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਲੜਕੀ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੀ ਨਹੀਂ ਜਦੋਂ ਪੀੜਤ ਲੜਕੀ ਦੇ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਨੌਜਵਾਨਾਂ ਦੇ ਵੱਲੋਂ ਕਥਿਤ ਕੁੱਟਮਾਰ ਕੋਸ਼ਿਸ਼ ਵੀ ਕੀਤੀ ਗਈ ਅਤੇ ਕੁਝ ਹੋਰ ਬੱਸ ਸਵਾਰ ਔਰਤਾਂ ਦੇ ਨਾਲ ਬਵੀ ਕਥਿਤ ਦੁਰਵਿਵਹਾਰ ਕੀਤਾ |

ਬੱਸ ਸਵਾਰ ਕੁਝ ਲੋਕਾਂ ਦੇ ਵੱਲੋਂ ਮੌਕੇ ਦੀਆਂ ਵੀਡੀਓ ਬਣਾਈਆਂ ਗਈਆਂ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ | ਜਿਸ ਵਿੱਚ ਬੱਸ ਦੀ ਖਿੜਕੀ ਦੇ ਸ਼ੀਸ਼ੇ ਵੀ ਟੁੱਟੇ ਹੋਏ ਦਿਖਾਈ ਦੇ ਰਹੇ ਹਨ ਅਤੇ ਬੱਸ ਵਿੱਚ ਕਾਫ਼ੀ ਹੰਗਾਮਾ ਹੋ ਰਿਹਾ ਹੈ। ਇਸ ਪੂਰੀ ਘਟਨਾ ਨੂੰ ਲੈ ਕੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਲੜਕੀ ਕਿੱਥੋਂ ਦੀ ਰਹਿਣ ਵਾਲੀ ਹੈ ਪਰ ਅਜਿਹੀ ਘਟਨਾ ਸਮਾਜ ਦੇ ਲਈ ਬੇਹੱਦ ਹੀ ਸ਼ਰਮਨਾਕ ਹੈ।