ਚੰਡੀਗੜ੍ਹ, 23 ਨਵੰਬਰ, 2023: ਕੇਰਲ ਪੁਲਿਸ ਨੇ ਸਾਬਕਾ ਭਾਰਤੀ ਕ੍ਰਿਕਟਰ ਐੱਸ. ਸ਼੍ਰੀਸੰਤ (S. Sreesanth) ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਸ਼੍ਰੀਸੰਤ ਅਤੇ ਦੋ ਹੋਰਾਂ ‘ਤੇ 18.70 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਆਈਪੀਸੀ ਦੀ ਧਾਰਾ 420 ਤਹਿਤ ਕ੍ਰਿਕਟਰ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਐੱਸ ਸ਼੍ਰੀਸੰਤ ‘ਤੇ ਸਪੋਰਟਸ ਅਕੈਡਮੀ ਖੋਲ੍ਹਣ ‘ਚ ਧੋਖਾਧੜੀ ਦਾ ਦੋਸ਼ ਹੈ।
ਕੀ ਹੈ ਪੂਰਾ ਮਾਮਲਾ:
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਰਾਜੀਵ ਕੁਮਾਰ ਅਤੇ ਵੈਂਕਟੇਸ਼ ਕਿਨੀ ਨੇ ਵੱਖ-ਵੱਖ ਮਿਤੀਆਂ ‘ਤੇ ਉਸ ਤੋਂ ਕੁੱਲ 18.70 ਲੱਖ ਰੁਪਏ ਲਏ। ਇਹ ਪੈਸਾ ਕਰਨਾਟਕ ਦੇ ਕੋਲੂਰ ਵਿੱਚ ਇੱਕ ਖੇਡ ਅਕੈਡਮੀ ਬਣਾਉਣ ਲਈ ਗਿਆ ਸੀ। ਸਾਬਕਾ ਕ੍ਰਿਕਟਰ ਸ਼੍ਰੀਸੰਤ (S. Sreesanth) ਦੀ ਰਾਜੀਵ ਅਤੇ ਵੈਂਕਟੇਸ਼ ਦੀ ਕੰਪਨੀ ਵਿੱਚ ਹਿੱਸੇਦਾਰੀ ਹੈ। ਸ਼ਿਕਾਇਤਕਰਤਾ ਸਰਿਸ਼ ਗੋਪਾਲਨ ਦਾ ਕਹਿਣਾ ਹੈ ਕਿ ਉਸ ਨੂੰ ਸਪੋਰਟਸ ਅਕੈਡਮੀ ‘ਚ ਪਾਰਟਨਰ ਬਣਨ ਅਤੇ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ।