ਚੰਡੀਗੜ੍ਹ, 18 ਸਤੰਬਰ, 2024: ਲੁਧਿਆਣਾ ਪੁਲਿਸ ਨੇ ਅਮਰੀਕੀ ਦੂਤਾਵਾਸ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ 7 ਵੀਜ਼ਾ ਕੰਸਲਟੈਂਟ (visa consultant) ਕੰਪਨੀਆਂ ਦੇ ਮਾਲਕਾਂ ਖ਼ਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਮੁਤਾਬਕ ਅਮਰੀਕੀ ਦੂਤਘਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਇਹ ਸਲਾਹਕਾਰ ਕੰਪਨੀਆਂ ਜਾਅਲੀ ਕੰਮ ਦੇ ਤਜਰਬੇ ਅਤੇ ਸਿੱਖਿਆ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਅਮਰੀਕੀ ਵੀਜ਼ਾ ਲਈ ਅਪਲਾਈ ਕਰਦੀਆਂ ਸਨ, ਜਿਸ ਦਾ ਮਕਸਦ ਅਮਰੀਕੀ ਸਰਕਾਰ ਨੂੰ ਗੁੰਮਰਾਹ ਕਰਨਾ ਸੀ।
ਇਸ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ‘ਚ ਰਹਿ ਰਹੀਆਂ ਸੱਤ ਵੱਖ-ਵੱਖ ਵੀਜ਼ਾ ਕੰਸਲਟੈਂਟ ਕੰਪਨੀਆਂ (visa consultant) ਦੇ ਮਾਲਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ । ਅਮਰੀਕੀ ਦੂਤਾਵਾਸ ਨੂੰ ਸ਼ੱਕ ਹੈ ਕਿ ਏਜੰਟਾਂ ਨੇ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਲਈ ਭਾਰਤ ‘ਚ ਅਮਰੀਕੀ ਦੂਤਾਵਾਸਾਂ ਅਤੇ ਅਮਰੀਕੀ ਸਰਕਾਰ ਨੂੰ ਧੋਖਾ ਦੇਣ ਲਈ ਔਨਲਾਈਨ ਯੂਐਸ ਵੀਜ਼ਾ ਅਰਜ਼ੀਆਂ ‘ਤੇ ਜਾਅਲੀ ਜਾਣਕਾਰੀ ਜਮ੍ਹਾਂ ਕਰਵਾਈ ਸੀ।