Derabassi

Derabassi: ਡੇਰਾਬੱਸੀ ‘ਚ ਸੜਕ ‘ਤੇ ਚੱਲਦੀ ਕਾਰ ਨੂੰ ਲੱਗੀ ਅੱ.ਗ, 3 ਸਕੂਲੀ ਬੱਚੇ ਸਨ ਸਵਾਰ

ਚੰਡੀਗੜ੍ਹ, 05 ਅਕਤੂਬਰ 2024: ਡੇਰਾਬੱਸੀ (Derabassi) ‘ਚ ਫਲਾਈਓਵਰ ‘ਤੇ ਜਾ ਰਹੀ ਇਕ ਕਾਰ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ | ਜਦੋਂ ਇਹ ਘਟਨਾ ਵਾਪਰੀ ਤਾਂ ਕਾਰ ‘ਚ ਤਿੰਨ ਬੱਚੇ ਬੈਠੇ ਸਨ | ਅੱਗ ਲੱਗਣ ‘ਤੇ ਕਾਰ ਚਾਲਕ ਨੇ ਬੱਚਿਆਂ ਨੂੰ ਕਾਰ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ। ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਸ ਘਟਨਾ ਬਾਰੇ ਡਰਾਈਵਰ ਸੰਜੀਵ ਚੰਡੀਗੜ੍ਹ ਸੈਕਟਰ-45 ਦੇ ਬੱਚਿਆਂ ਨੂੰ ਚੰਡੀਗੜ੍ਹ ਤੋਂ ਅੰਬਾਲਾ ਲੈ ਕੇ ਜਾ ਰਿਹਾ ਸੀ। ਜਦੋਂ ਉਹ ਡੀਏਵੀ ਸਕੂਲ ਨੇੜੇ ਫਲਾਈਓਵਰ (Derabassi) ’ਤੇ ਪਹੁੰਚਿਆ ਤਾਂ ਕਾਰ ’ਚੋਂ ਧੂੰਆਂ ਨਿਕਲਣ ਲੱਗਾ। ਇਸ ਦੌਰਾਨ ਉਸਨੇ ਤਿੰਨਾਂ ਬੱਚਿਆਂ ਨੂੰ ਕਾਰ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ |

ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਰਾਹਗੀਰਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਅੱਗ ‘ਤੇ ਕਾਬੂ ਪਾ ਲਿਆ ਗਿਆ ਅਤੇ ਡਰਾਈਵਰ ਸਮੇਤ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

Scroll to Top