July 2, 2024 6:41 pm
ਫਿਰੋਜ਼ਪੁਰ

ਫਿਰੋਜ਼ਪੁਰ ‘ਚ ਕਾਰ ਨੂੰ ਲੱਗੀ ਅੱਗ, ਦਰਵਾਜ਼ਾ ਜਾਮ ਹੋਣ ਕਾਰਨ 4 ਸਾਲਾ ਬੱਚੀ ਜ਼ਿੰਦਾ ਸੜੀ

ਚੰਡੀਗੜ੍ਹ, 06 ਮਾਰਚ 2023: ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਚੱਲਦੀ ਸਵਿਫ਼ਟ ਕਾਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ । ਅੱਗ ਇੰਨੀ ਭਿਆਨਕ ਸੀ ਕਿ ਪੂਰੀ ਕਾਰ ਸੜ ਕੇ ਸੁਆਹ ਹੋ ਗਈ। ਇਸ ਹਾਦਸੇ ‘ਚ 4 ਸਾਲਾ ਮਾਸੂਮ ਬੱਚੀ ਜ਼ਿੰਦਾ ਸੜ ਗਈ। ਕਾਰ ਦੀ ਅਗਲੀ ਸੀਟ ‘ਤੇ ਬੈਠੀ ਮਾਸੂਮ ਤਰਨਵੀਰ ਕਾਰ ‘ਚੋਂ ਬਾਹਰ ਨਹੀਂ ਨਿਕਲ ਸਕੀ । ਕਾਰ ਦਾ ਦਰਵਾਜ਼ਾ ਜਾਮ ਹੋਣ ਕਾਰਨ ਤਨਵੀਰ ਕਾਰ ਵਿੱਚ ਹੀ ਜ਼ਿੰਦਾ ਸੜ ਗਈ ।

ਆਪਣੇ ਮਾਪਿਆਂ ਦੇ ਸਾਹਮਣੇ ਤਰਨਵੀਰ ਅੱਗ ਦੀਆਂ ਲਪਟਾਂ ਵਿੱਚ ਚੀਕਦੀ ਰਹੀ। ਕਈ ਲੋਕਾਂ ਨੇ ਮਾਸੂਮ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਕਲੇਰ ਕਲਾਂ ਜ਼ਿਲ੍ਹਾ ਫ਼ਰੀਦਕੋਟ ਦਾ ਰਹਿਣ ਵਾਲਾ ਗੁਰਜੀਤ ਸਿੰਘ ਆਪਣੀ ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ ਸਮੇਤ ਸਵਿਫ਼ਟ ਕਾਰ ਵਿੱਚ ਧਰਮਕੋਟ ਜਾ ਰਿਹਾ ਸੀ।

ਅਚਾਨਕ ਕਾਰ ਵਿੱਚ ਤਕਨੀਕੀ ਖਰਾਬੀ ਆ ਗਈ। ਕਾਰ ਸੜਕ ਦੇ ਕਿਨਾਰੇ ਖੜ੍ਹੀ ਕਰਕੇ ਗੁਰਜੀਤ ਸਿੰਘ ਨੁਕਸ ਦੇਖਣ ਲੱਗਾ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਪਤਨੀ ਦੋ ਬੇਟੀਆਂ ਅਤੇ ਬੇਟੇ ਨਾਲ ਕਾਰ ‘ਚੋਂ ਬਾਹਰ ਨਿਕਲੀ ਪਰ ਅਗਲੀ ਸੀਟ ‘ਤੇ ਬੈਠੀ ਤਨਵੀਰ ਨੂੰ ਬਾਹਰ ਨਹੀਂ ਨਿਕਲ ਸਕੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਤਲਵੰਡੀ ਭਾਈ ਦੇ ਐਸ.ਐਚ.ਓ ਸ਼ਿਮਲਾ ਅਤੇ ਹੋਰ ਪੁਲਿਸ ਮੁਲਾਜ਼ਮ ਜਾਇਜ਼ਾ ਲੈਣ ਮੌਕੇ ‘ਤੇ ਪਹੁੰਚ ਗਏ।