ਬਰਨਾਲਾ ‘ਚ ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸਾਗ੍ਰਸਤ, 15 ਜਣੇ ਜ਼ਖਮੀ

Bus Accident

ਚੰਡੀਗੜ੍ਹ, 29 ਅਪ੍ਰੈਲ 2024: ਬਰਨਾਲਾ (Barnala) ਵਿੱਚ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ 15 ਵਿਅਕਤੀ ਜ਼ਖ਼ਮੀ ਹੋ ਗਏ। ਬਰਨਾਲਾ ਇਲਾਕੇ ਤੋਂ ਸਪੈਸ਼ਲ ਬੱਸ ਨੇ ਡੇਰਾ ਸਿਰਸਾ ਜਾਣੀ ਸੀ। ਇਹ ਬੱਸ ਅਨਾਜ ਮੰਡੀ ਤੋਂ ਬੱਸ ਸਟੈਂਡ ਨੂੰ ਜੋੜਨ ਵਾਲੀ ਸੜਕ ’ਤੇ ਇੱਕ ਗੇਟ ਨਾਲ ਟਕਰਾ ਗਈ। ਇਹ ਗੇਟ ਕੁਝ ਦਿਨ ਪਹਿਲਾਂ ਅਨਾਜ ਮੰਡੀ ਵੱਲ ਜਾਣ ਵਾਲੀਆਂ ਬੱਸਾਂ ਨੂੰ ਰੋਕਣ ਲਈ ਬਣਾਇਆ ਗਿਆ ਸੀ।

ਇਸ ਦੀ ਉਚਾਈ ਘੱਟ ਰੱਖੀ ਗਈ ਹੈ ਤਾਂ ਜੋ ਇੱਥੋਂ ਸਿਰਫ਼ ਟੈਕਸੀ ਅਤੇ ਬਾਈਕ ਹੀ ਲੰਘ ਸਕਣ। ਇਸ ਹਾਦਸੇ ਕਾਰਨ ਬੱਸ ਦੇ ਚਾਰੇ ਪਾਸੇ ਦੇ ਸ਼ੀਸ਼ੇ ਟੁੱਟ ਗਏ। ਸੰਬੰਧਿਤ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਬੱਸ ਚਾਲਕ ਨੂੰ ਰੋਕਿਆ ਸੀ ਕਿ ਬੱਸ ਇੱਥੋਂ (Barnala) ਨਹੀਂ ਜਾ ਸਕਦੀ ਪਰ ਫਿਰ ਵੀ ਉਸ ਨੇ ਲਾਪਰਵਾਹੀ ਨਾਲ ਬੱਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਰੀਬ 15 ਜਣੇ ਜ਼ਖਮੀ ਹੋ ਗਏ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।