ਚੰਡੀਗੜ੍ਹ, 29 ਮਈ 2024: ਪਾਕਿਸਤਾਨ (Pakistan) ਦੇ ਗਿਲਗਿਤ-ਬਾਲਟਿਸਤਾਨ ਵਿੱਚ ਬੁੱਧਵਾਰ (29 ਮਈ) ਨੂੰ ਇੱਕ ਬੱਸ ਖੱਡ ਵਿੱਚ ਡਿੱਗਣ ਕਾਰਨ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ 20 ਜਣਿਆਂ ਦੀ ਮੌਤ ਹੋ ਗਈ ਅਤੇ 21 ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਇਹ ਘਟਨਾ ਡਾਏਮਰ ਜ਼ਿਲ੍ਹੇ ਦੇ ਕਾਰਾਕੋਰਮ ਹਾਈਵੇਅ ‘ਤੇ ਸ਼ਾਮ ਕਰੀਬ 5.30 ਵਜੇ ਵਾਪਰੀ। ਬੱਸ ਰਾਵਲਪਿੰਡੀ ਤੋਂ ਹੁੰਜ਼ਾ ਜਾ ਰਹੀ ਸੀ। ਇਸ ਬੱਸ ਵਿੱਚ 43 ਯਾਤਰੀ ਸਵਾਰ ਸਨ।
ਜਨਵਰੀ 19, 2025 7:59 ਬਾਃ ਦੁਃ