ਚੰਡੀਗੜ੍ਹ 01, ਫ਼ਰਵਰੀ 2023: ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਉਮੇਸ਼ ਪਾਲ ਕਤਲ ਕਾਂਡ (Umesh Pal murder case) ਦੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਸਵੇਰੇ ਧੂਮਨਗੰਜ ਥਾਣਾ ਖੇਤਰ ਦੇ ਚੱਕੀਆ ਇਲਾਕੇ ‘ਚ ਕਥਿਤ ਦੋਸ਼ੀ ਅਤੇ ਮਾਫੀਆ ਅਤੀਕ ਅਹਿਮਦ ਦੇ ਕਰੀਬੀ ਜ਼ਫਰ ਅਹਿਮਦ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹਿਆ ਜਾ ਰਿਹਾ ਹੈ। ਇਸ ਮਕਾਨ ਵਿੱਚ ਅਤੀਕ ਦਾ ਪਰਿਵਾਰ ਕਿਰਾਏ ’ਤੇ ਰਹਿੰਦਾ ਸੀ। ਕਾਰਵਾਈ ਸਵੇਰੇ 11.30 ਵਜੇ ਸ਼ੁਰੂ ਹੋਈ। ਪੁਲਿਸ ਨੇ ਜ਼ਫਰ ਦੇ ਘਰੋਂ ਤਲਵਾਰ, ਪਿਸਤੌਲ ਅਤੇ ਰਾਈਫਲ ਬਰਾਮਦ ਕੀਤੀ ਹੈ।
ਉਸਦੇ ਨਾਲ ਹੀ ਪ੍ਰਯਾਗਰਾਜ ਵਿਕਾਸ ਅਥਾਰਟੀ ਦੀ ਟੀਮ ਜ਼ਫਰ ਦੇ ਦੋ ਮੰਜ਼ਿਲਾ ਮਕਾਨ ਨੂੰ ਢਾਹ ਰਹੀ ਹੈ। ਦੋ ਸੌ ਵਰਗ ਗਜ਼ ਵਿੱਚ ਬਣੇ ਦੋ ਮੰਜ਼ਿਲਾ ਮਕਾਨ ਦੀ ਬਾਜ਼ਾਰੀ ਕੀਮਤ 3 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਜ਼ਫਰ ਦੇ ਮਾਫੀਆ ਅਤੀਕ ਅਹਿਮਦ ਦੇ ਗੈਂਗ ਨਾਲ ਸੰਬੰਧ ਦਸੇ ਜਾ ਰਹੇ ਹਨ | ਜ਼ਫਰ ਉਨ੍ਹਾ ਦਾ ਇੱਕ ਵਪਾਰਕ ਭਾਈਵਾਲ ਵੀ ਹਾਲ ਹੀ ‘ਚ ਉਮੇਸ਼ ਪਾਲ ਨੇ ਵੀ ਜ਼ਫਰ ਖਿਲਾਫ ਮਾਮਲਾ ਦਰਜ ਕਰਵਾਇਆ ਸੀ।
ਉਮੇਸ਼ ਪਾਲ ਦੇ ਕਤਲ (Umesh Pal murder case) ਵਿੱਚ ਲੋੜੀਂਦੇ ਇੱਕ ਬਦਮਾਸ਼ ਦੇ ਘਰ ‘ਤੇ ਪੀਡੀਏ ਦਾ ਬੁਲਡੋਜ਼ਰ ਚੱਲ ਰਿਹਾ ਹੈ। ਧੂਮਨਗੰਜ ਥਾਣਾ ਖੇਤਰ ਦੇ ਕਾਲਿੰਦੀਪੁਰਮ ਕਸਾਰੀ ਮਾਸਰੀ ‘ਚ ਕਾਰਵਾਈ ਚੱਲ ਰਹੀ ਹੈ। ਭਾਰੀ ਫੋਰਸ ਮੌਕੇ ‘ਤੇ ਮੌਜੂਦ ਹੈ। ਪੀਡੀਏ ਅਧਿਕਾਰੀ ਮੌਕੇ ’ਤੇ ਮੌਜੂਦ ਹਨ। ਇਹ ਗੁੱਡੂ ਮੁਸਲਮਾਨ ਦਾ ਘਰ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਉਮੇਸ਼ ਪਾਲ ਦੇ ਕਤਲ ਵਿੱਚ ਨਾਮਜ਼ਦ ਗੁੱਡੂ ਮੀਆਂ 22 ਸਾਲ ਪਹਿਲਾਂ ਐਨਡੀਪੀਐਸ ਐਕਟ ਦੇ ਇੱਕ ਕੇਸ ਵਿੱਚ ਖੋਰਾਬਾਰ ਥਾਣੇ ਤੋਂ ਜੇਲ ਜਾ ਚੁੱਕਾ ਹੈ। ਉਸ ਨੂੰ ਬਿਹਾਰ ਦੀ ਬੇਓਰ ਜੇਲ੍ਹ ਦੇ ਸਾਹਮਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਉੱਥੇ ਇੱਕ ਵੱਡੇ ਨੇਤਾ ਨੂੰ ਮਾਰਨ ਦੀ ਸੁਪਾਰੀ ਲੈਣ ਗਿਆ ਸੀ। ਤਤਕਾਲੀ ਐਸਓਜੀ ਇੰਚਾਰਜ ਓਪੀ ਤਿਵਾੜੀ ਨੇ ਗੁੱਡੂ ਅਤੇ ਉਸ ਦੇ ਇੱਕ ਸਾਥੀ ਨੂੰ ਸੁਲਤਾਨਪੁਰ ਜੇਲ੍ਹ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਸੀ।
ਉਸ ਸਮੇਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਬਿਊਰ ਜੇਲ ‘ਚ ਬੰਦ ਗੋਰਖਪੁਰ ਦੇ ਬਦਮਾਸ਼ ਨੇ ਗੁੱਡੂ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਇਕ ਪ੍ਰਮੁੱਖ ਨੇਤਾ ਦਾ ਕਤਲ ਕਰਨ ਦੀ ਸੁਪਾਰੀ ਦਿੱਤੀ ਸੀ। ਇਸ ਸਬੰਧ ਵਿਚ ਉਸ ਨੂੰ ਬੇਓਰ ਜੇਲ੍ਹ ਵਿਚ ਮਿਲਣ ਆਇਆ ਸੀ। ਬਾਅਦ ਵਿੱਚ, SOG ਟੀਮ ਨੂੰ ਇਹ ਵੀ ਪਤਾ ਲੱਗਾ ਕਿ ਗੁੱਡੂ ਬਦਨਾਮ ਸ਼੍ਰੀਪ੍ਰਕਾਸ਼ ਸ਼ੁਕਲਾ ਦਾ ਖਾਸ ਗੁਰਗਾ ਰਿਹਾ ਹੈ।
ਗੁੱਡੂ ਨੇ ਸ਼੍ਰੀਪ੍ਰਕਾਸ਼ ਦੇ ਨਾਲ ਪੱਛਮ ਵਿੱਚ ਕਈ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦਿੱਤਾ ਸੀ। ਤਤਕਾਲੀ ਪੁੱਛਗਿੱਛ ਟੀਮ ਵਿੱਚ ਸ਼ਾਮਲ ਇੱਕ ਸੂਤਰ ਅਨੁਸਾਰ ਗੁੱਡੂ ਮੀਆਂ ਨੇ ਦੱਸਿਆ ਸੀ ਕਿ ਹੁਣ ਉਸ ਦੇ ਗਿਰੋਹ ਦੇ ਸਾਰੇ ਬਦਮਾਸ਼ ਮਾਰੇ ਜਾ ਚੁੱਕੇ ਹਨ। ਉਹ ਹੀ ਬਚਿਆ ਹੈ।