September 10, 2024 5:21 pm
British

ਬਰਤਾਨੀਆ ਦੇ ਗੁਰਦੁਆਰਾ ਸਾਹਿਬ ‘ਚ ਬ੍ਰਿਟਿਸ਼ ਨਾਬਾਲਗ ਲੜਕੇ ਵੱਲੋਂ ਸੰਗਤਾਂ ‘ਤੇ ਹ.ਮ.ਲਾ, ਮੌਕੇ ‘ਤੇ ਕੀਤਾ ਕਾਬੂ

ਚੰਡੀਗੜ੍ਹ, 12 ਜੁਲਾਈ 2024: ਬਰਤਾਨੀਆ (British) ਦੇ ਗ੍ਰੇਵਸੈਂਡ ਸਥਿਤ ਗੁਰੂ ਨਾਨਕ ਦਰਬਾਰ ਗੁਰਦੁਆਰੇ ‘ਚ ਇੱਕ ਨਾਬਾਲਗ ਨੇ ਸੰਗਤਾਂ ‘ਤੇ ਹ.ਮ.ਲਾ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਬ੍ਰਿਟਿਸ਼ ਨਾਬਾਲਗ ਲੜਕਾ ਪਹਿਲਾਂ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਅਤੇ ਮੱਥਾ ਟੇਕਣ ਵੇਲੇ ਉਸ ਨੇ ਕਿ.ਰ.ਪਾਨ ਚੁੱਕ ਲਈ ਅਤੇ ਸੰਗਤਾਂ ਵੱਲ ਵਧਿਆ | ਉਸਦੇ ਹ.ਮ.ਲੇ ‘ਚ ਇੱਕ ਬੀਬੀ ਜ਼ਖਮੀ ਹੋ ਗਈ |

ਗੁਰਦੁਆਰਾ ਸਾਹਿਬ ‘ਚ ਮੌਜੂਦ ਸੰਗਤ ਉਕਤ ਨਾਬਾਲਗ ਨੂੰ ਰੋਕਣ ਲਈ ਅਗੇ ਵਧੀ, ਇਸ ਦੌਰਾਨ ਬਾਹਰ ਖੜ੍ਹੀ ਪੁਲਿਸ ਵੀ ਹਰਕਤ ‘ਚ ਆਈ ਅਤੇ ਉਕਤ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ | ਇਸ ਨਫ਼ਰਤੀ ਅਪਰਾਧ ਮਾਮਲੇ ‘ਚ ਪੁਲਿਸ (British) ਨੂੰ ਉਕਤ ਲੜਕੇ ਨੂੰ ਇਲੈਕਟ੍ਰਿਕ ਸ਼ੋਕ ਦੇ ਕੇ ਫੜਨਾ ਪਿਆ ਅਤੇ ਪੁੱਛਗਿੱਛ ਜਾਰੀ ਹੈ। ਉਕਤ ਮੁਲਜ਼ਮ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ |

Read More: Canada: ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੀ ਗਈ ਜਾਨ