Ludhiana

ਲੁਧਿਆਣਾ ਵਿਖੇ ਸੂਟਕੇਸ ‘ਚ ਟੁਕੜਿਆਂ ‘ਚ ਕੱਟੀ ਮਿਲੀ ਲਾਸ਼, RPF ਤੇ ਪੁਲਿਸ ਜਾਂਚ ‘ਚ ਜੁਟੀ

ਚੰਡੀਗੜ੍ਹ, 11 ਅਪ੍ਰੈਲ 2024: ਪੰਜਾਬ ਦੇ ਲੁਧਿਆਣਾ (Ludhiana)  ਵਿੱਚ ਸੂਟਕੇਸ ਵਿੱਚੋਂ ਟੁਕੜਿਆਂ ਵਿੱਚ ਕੱਟੀ ਹੋਈ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਰੇਲਵੇ ਦੇ ਇੱਕ ਕਰਮਚਾਰੀ ਨੇ ਇਸ ਬਾਰੇ ਆਰਪੀਐਫ ਨੂੰ ਸੂਚਿਤ ਕੀਤਾ। ਕਰਮਚਾਰੀ ਨੂੰ ਗਸ਼ਤ ਦੌਰਾਨ ਪਲਾਸਟਿਕ ਦੇ ਲਿਫਾਫੇ ‘ਚ ਵਿਅਕਤੀ ਦੀਆਂ ਕੱਟੀਆਂ ਹੋਈਆਂ ਲੱਤਾਂ ਮਿਲੀਆਂ। ਇਸ ਕਾਰਨ ਉਹ ਡਰ ਗਿਆ ਅਤੇ ਆਰਪੀਐਫ ਵਿਭਾਗ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਣ ਤੋਂ ਬਾਅਦ ਆਰਪੀਐਫ ਅਤੇ ਜੀਆਰਪੀ ਦੋਵੇਂ ਏਜੰਸੀਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਰੇਲਵੇ ਪੁਲਿਸ ਨੇ ਵੀ ਘਟਨਾ ਦੀ ਸੂਚਨਾ ਜ਼ਿਲ੍ਹਾ ਸਥਾਨਕ ਪੁਲਿਸ ਨੂੰ ਵੀ ਦਿੱਤੀ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੁਲਿਸ ਨੂੰ ਪੁਲ ‘ਤੇ ਕੱਟੀਆਂ ਲੱਤਾਂ ਤੋਂ ਬਾਅਦ ਇੱਕ ਸੂਟਕੇਸ ਵੀ ਮਿਲਿਆ ਹੈ।

ਅਜੇ ਤੱਕ ਇਸ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ (Ludhiana) ਨੂੰ ਸ਼ੱਕ ਹੈ ਕਿ ਵਿਅਕਤੀ ਨੂੰ ਮਾਰਨ ਤੋਂ ਬਾਅਦ ਕਾਤਲ ਨੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਸੂਟਕੇਸ ਨੂੰ ਰੇਲਵੇ ਟਰੈਕ ‘ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਸੂਟਕੇਸ ਨੂੰ ਪੁਲ ਦੇ ਹੇਠਾਂ ਨਹੀਂ ਸੁੱਟ ਸਕਿਆ। ਘਟਨਾ ਦਾ ਪਤਾ ਲਗਾਉਣ ਲਈ ਪੁਲਿਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।

Scroll to Top