ਚੰਡੀਗੜ੍ਹ, 14 ਸਤੰਬਰ, 2023: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਵੱਡਾ ਕਿਸ਼ਤੀ ਹਾਦਸਾ ਵਾਪਰਿਆ ਹੈ। ਬਾਗਮਤੀ ਨਦੀ (Bagmati River) ਵਿੱਚ ਵਿਦਿਆਰਥੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਇਸ ਵਿੱਚ 30 ਦੇ ਕਰੀਬ ਵਿਦਿਆਰਥੀ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਸਡੀਆਰਐਫ ਦੀ ਟੀਮ ਪਹੁੰਚ ਗਈਆਂ ਹਨ । ਸਥਾਨਕ ਗੋਤਾਖੋਰਾਂ ਦੀ ਮੱਦਦ ਨਾਲ ਟੀਮ ਨੇ 20 ਤੋਂ ਵੱਧ ਜਣਿਆਂ ਨੂੰ ਬਚਾਇਆ ਗਿਆ ਹੈ । ਦਰਜਨ ਦੇ ਕਰੀਬ ਵਿਦਿਆਰਥੀਆਂ ਦੀ ਭਾਲ ਜਾਰੀ ਹੈ। ਇਹ ਘਟਨਾ ਗਾਈਘਾਟ ਥਾਣੇ ਦੇ ਬੇਨਿਆਬਾਦ ਓਪੀ ਦੇ ਬਾਗਮਤੀ ਨਦੀ ‘ਤੇ ਮਧੁਰਪੱਟੀ ਘਾਟ ਦੇ ਕੋਲ ਵਾਪਰੀ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਡੀਐਮ ਨੂੰ ਮਾਮਲੇ ਦੀ ਨਿਗਰਾਨੀ ਪੱਧਰ ‘ਤੇ ਜਾਂਚ ਕਰਨ ਲਈ ਕਿਹਾ ਗਿਆ ਹੈ ਅਤੇ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ। ਇਸੇ ਮਾਮਲੇ ਵਿੱਚ ਡੀਐਸਪੀ ਪੂਰਬੀ ਸ਼ਹਿਰਯਾਰ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਤੋਂ ਵੀ ਘਟਨਾ ਦੀ ਜਾਣਕਾਰੀ ਲਈ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਅਸਲ ਵਿੱਚ ਕਿਸ਼ਤੀ (Bagmati River) ‘ਤੇ ਕਿੰਨੇ ਬੱਚੇ ਅਤੇ ਲੋਕ ਸਵਾਰ ਸਨ। ਕਿਸ਼ਤੀ ਰੱਸੀ ਦੀ ਮੱਦਦ ਨਾਲ ਪਾਰ ਕਰ ਰਹੀ ਸੀ। ਉਹ ਰੱਸੀ ਅਚਾਨਕ ਟੁੱਟ ਗਈ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।