ਪ੍ਰਿੰਟ ਮੀਡੀਆ

ਪੰਜਾਬ ਦੇ ਆਈ.ਪੀ.ਐਸ ਜੋੜੇ ਨੂੰ ਵੱਡਾ ਸਦਮਾ, 4 ਸਾਲ ਦੀ ਧੀ ਦਾ ਹੋਇਆ ਦਿਹਾਂਤ

ਚੰਡੀਗੜ੍ਹ, 30 ਅਪ੍ਰੈਲ 2024: ਪੰਜਾਬ ਵਿੱਚ ਤਾਇਨਾਤ ਇੱਕ ਆਈਪੀਐਸ ਜੋੜੇ (IPS couple) ਦੀ 4 ਸਾਲਾ ਧੀ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਮ੍ਰਿਤਕ ਬੱਚੀ ਦਾ ਨਾਂ ਨਾਇਰਾ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਬੱਚੀ ਦੇ ਗਲੇ ਵਿੱਚ ਖਾਣਾ ਫਸ ਗਿਆ ਸੀ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਨਾਇਰਾ ਦੀ ਮਾਂ ਰਵਜੋਤ ਗਰੇਵਾਲ ਫਤਿਹਗੜ੍ਹ ਸਾਹਿਬ ਦੀ ਐੱਸ.ਐੱਸ.ਪੀ. ਵਜੋਂ ਤਾਇਨਾਤ ਹਨ ਅਤੇ ਬੱਚੀ ਦੇ ਪਿਓ ਨਵਨੀਤ ਬੈਂਸ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਹਨ।

ਆਈਪੀਐਸ ਜੋੜੇ (IPS couple) ਦੇ ਪਰਿਵਾਰ ਦੇ ਕਰੀਬੀਆਂ ਮੁਤਾਬਕ ਬੱਚੀ ਨੇ ਕੁਝ ਖਾ ਲਿਆ, ਜੋ ਉਸ ਦੇ ਗਲੇ ਵਿੱਚ ਫਸ ਗਿਆ। ਇਸ ਤੋਂ ਬਾਅਦ ਉਹ ਸਾਹ ਨਹੀਂ ਲੈ ਪਾ ਰਹੀ ਸੀ। ਜਿਸ ਤੋਂ ਬਾਅਦ ਬੱਚੀ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਅਤੇ ਕਈ ਹੋਰ ਸਿਆਸਤਦਾਨਾਂ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਈਪੀਐਸ ਜੋੜੇ ਦੀ ਧੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

 

Scroll to Top