July 2, 2024 8:26 pm
Afghanistan

ਟੀ-20 ਵਿਸ਼ਵ ਕੱਪ ‘ਚ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 08 ਜੂਨ 2024: ਟੀ-20 ਵਿਸ਼ਵ ਕੱਪ 2024 ‘ਚ ਇੱਕ ਵਾਰ ਫਿਰ ਵੱਡਾ ਉਲਟਫੇਰ ਦੇਖ ਨੂੰ ਮਿਲਿਆ ਹੈ | ਅਫਗਾਨਿਸਤਾਨ (Afghanistan) ਨੇ ਟੀ-20 ਵਿਸ਼ਵ ਕੱਪ 2024 ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ | ਇਹ ਮੈਚ ਸ਼ਨੀਵਾਰ ਨੂੰ ਵੈਸਟਇੰਡੀਜ਼ ਦੇ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡਿਆ ਗਿਆ।

ਫਾਰੂਕੀ ਨੇ ਪਹਿਲੇ ਓਵਰ ਤੋਂ ਬਾਅਦ ਕੀਵੀ ਬੱਲੇਬਾਜ਼ਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ। ਪਾਵਰਪਲੇ ‘ਚ ਹੀ 3 ਵਿਕਟਾਂ ਲੈ ਕੇ ਨਿਊਜ਼ੀਲੈਂਡ ਲਈ ਜਿੱਤ ਨੂੰ ਮੁਸ਼ਕਿਲ ਬਣਾ ਦਿੱਤਾ।ਅਫਗਾਨਿਸਤਾਨ (Afghanistan) ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਪਹਿਲੀ ਵਾਰ ਨਿਊਜ਼ੀਲੈਂਡ ਨੂੰ ਹਰਾਇਆ ਹੈ। ਅਫਗਾਨਿਸਤਾਨ ਇਸ ਵਿਸ਼ਵ ਕੱਪ ‘ਚ ਲਗਾਤਾਰ ਦੂਜੀ ਜਿੱਤ ਨਾਲ ਗਰੁੱਪ ਸੀ ‘ਚ ਸਿਖਰ ‘ਤੇ ਹੈ।

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਫੀਲਡਿੰਗ ਚੁਣੀ। ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਨੇ 100 ਦੌੜਾਂ ਦੀ ਸਾਂਝੇਦਾਰੀ ਕਰਕੇ ਸਕੋਰ ਨੂੰ 159 ਤੱਕ ਪਹੁੰਚਾਇਆ। ਫਜ਼ਲ ਹੱਕ ਫਾਰੂਕੀ ਨੇ ਪਾਵਰ ਪਲੇਅ ‘ਚ ਜਿੱਤ ‘ਤੇ ਮੋਹਰ ਲਗਾਈ ਅਤੇ ਫਿਰ ਰਾਸ਼ਿਦ ਖਾਨ ਨੇ ਮੱਧ ਓਵਰਾਂ ‘ਚ 4-4 ਵਿਕਟਾਂ ਲਈਆਂ। ਨਿਊਜ਼ੀਲੈਂਡ ਦੀ ਟੀਮ 75 ਦੌੜਾਂ ‘ਤੇ ਆਲ ਆਊਟ ਹੋ ਗਈ।